
Ludhiana,(Punjab Today News Ca):- ਲੁਧਿਆਣਾ ਵਿਚ ਵਰਧਮਾਨ ਚੌਕ,ਗਲਾਡਾ ਮੈਦਾਨ (Vardhaman Chowk,Galada Maidan) ਵਿਚ ਪਿਛਲੇ 15 ਦਿਨ ਤੋਂ ਦੁਸਹਿਰਾ ਮੇਲਾ ਚੱਲ ਰਿਹਾ ਹੈ,ਬੀਤੀ ਸ਼ਾਮ ਕੁਝ ਨੌਜਵਾਨ ਝੂਲ਼ਾ ਝੂਲਣ ਆਏ,ਉਹ ਕੋਲੰਬਸ ਝੂਲੇ (Columbus Swing) ਦਾ ਮਜ਼ਾ ਲੈ ਰਹੇ ਸਨ ਕਿ ਅਚਾਨਕ ਝੂਲੇ ਵਿਚ ਬਿਜਲੀ ਦਾ ਕਰੰਟ ਨੌਜਵਾਨ ਨੂੰ ਲੱਗਾ,ਹੌਰ ਨੌਜਵਾਨਾਂ ਨੂੰ ਵੀ ਕਰੰਟ ਲੱਗਾ ਪਰ ਜਿਸ ਨੂੰ ਸਭ ਤੋਂ ਪਹਿਲਾਂ ਲੱਗਾ,ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ।
ਮਰਨ ਵਾਲੇ ਨੌਜਵਾਨ ਦੇ ਦੋਸਤ ਪ੍ਰਦੀਪ ਸਿੰਘ ਨੇ ਕਿਹਾ ਕਿ ਉਹ ਕੋਲੰਬਸ ਰਾਈਡ ਵਿਚ ਬੈਠੇ ਸਨ ਕਿ ਗਗਨਦੀਪ ਸਿੰਘ ਨੂੰ ਬਿਜਲੀ ਦਾ ਝਟਕਾ ਲੱਗਾ ਤੇ ਉਹ ਡਿੱਗ ਗਿਆ,ਹੋਰ ਨੌਜਵਾਨਾਂ ਨੂੰ ਵੀ ਬਿਜਲੀ ਦਾ ਝਟਕਾ ਲੱਗਾ ਪਰ ਉਹ ਮਾਮੂਲੀ ਸੀ,ਉਨ੍ਹਾਂ ਨੇ ਤੁਰੰਤ ਜਾਇਰਾਇਡ ਦੇ ਲੋਹੇ ਦੇ ਹਿੱਸਿਆਂ ‘ਤੇ ਆਪਣੀ ਪਕੜ ਢਿੱਲੀ ਕਰ ਲਈ ਪਰ ਗਗਨਦੀਪ ਸਿੰਘ ਨੂੰ ਲੋਹਾ ਛੱਡਣ ਦਾ ਮੌਕਾ ਹੀ ਨਹੀਂ ਮਿਲਿਆ।
ਪ੍ਰਦੀਪ ਮੁਤਾਬਕ ਝੂਲਾ ਸੰਚਾਲਕ ਨੂੰ ਜਾਇਰਾਇਡ ਰੋਕਣ ਲਈ ਕਿਹਾ ਤੇ ਪੁਲਿਸ ਤੇ ਐਂਬੂਲੈਂਸ ਨੂੰ ਸੂਚਿਤ ਕੀਤਾ,ਲਗਭਗ 15 ਮਿੰਟ ਤੱਕ ਕੋਈ ਮੌਕੇ ‘ਤੇ ਨਹੀਂ ਪਹੁੰਚਿਆ ਤਾਂ ਗਗਨਦੀਪ ਨੂੰ ਕਾਰ ਵਿਚ ਹਸਪਤਾਲ ਲੈ ਗਏ ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ,ਝੂਲਾ ਸੰਚਾਲਕ ਹਾਦਸੇ ਦੇ ਤੁਰੰਤ ਬਾਅਦ ਮੌਕੇ ਤੋਂ ਫਰਾਰ ਹੋ ਗਿਆ,ਮ੍ਰਿਤਕ ਦੀ ਪਛਾਣ ਗਗਨਦੀਪ ਸਿੰਘ (22) ਮੁੰਡੀਆਂ ਖੁਰਦ ਵਜੋਂ ਹੋਈ ਹੈ,ਥਾਣਾ ਮੋਤੀ ਨਗਰ (Police Station Moti Nagar) ਦੀ ਪੁਲਿਸ ਨੇ ਠੇਕੇਦਾਰ ਖ਼ਿਲਾਫ਼ ਅਣਗਹਿਲੀ ਕਾਰਨ ਹੋਈ ਮੌਤ ਦਾ ਕੇਸ ਦਰਜ ਕਰ ਲਿਆ ਹੈ।