Ottawa,(Punjab Today News Ca):- ਲਿਬਰਲ ਸਰਕਾਰ (Liberal Government) ਦੇ ਅਫੋਰਡੇਬਿਲਿਟੀ (Affordability) ਉੱਤੇ ਕੇਂਦਰਿਤ ਦੋ ਬਿੱਲਾਂ ਵਿੱਚੋਂ ਇੱਕ ਵੀਰਵਾਰ ਨੂੰ ਸਰਬਸੰਮਤੀ ਨਾਲ ਪਾਸ ਹੋ ਗਿਆ,ਇਸ ਬਿੱਲ ਨੂੰ ਅੱਗੇ ਵਿਚਾਰ ਲਈ ਸੈਨੇਟ ਕੋਲ ਭੇਜ ਦਿੱਤਾ ਗਿਆ ਹੈ,ਬਿੱਲ ਸੀ-30 (Bill C-30),ਜਿਸ ਤਹਿਤ ਘੱਟ ਤੋਂ ਦਰਮਿਆਨੀ ਆਮਦਨ ਵਾਲੇ ਕੈਨੇਡੀਅਨਜ਼ (Canadians) ਨੂੰ ਦਿੱਤੇ ਜਾਣ ਵਾਲੇ ਜੀਐਸਟੀ ਕ੍ਰੈਡਿਟ (GST Credit) ਨੂੰ ਆਰਜ਼ੀ ਤੌਰ ਉੱਤੇ ਦੁੱਗਣਾ ਕੀਤੇ ਜਾਣ ਦੀ ਤਜਵੀਜ਼ ਹੈ,19 ਸਤੰਬਰ ਨੂੰ ਪਾਰਲੀਆਮੈਂਟ (Parliament) ਦੀ ਪਹਿਲੀ ਸਿਟਿੰਗ ਵਿੱਚ ਹੀ ਫੈਡਰਲ ਸਰਕਾਰ (Federal Government) ਵੱਲੋਂ ਪੇਸ਼ ਕੀਤਾ ਗਿਆ ਸੀ।
ਸਰਕਾਰ ਅਨੁਸਾਰ ਕ੍ਰੈਡਿਟ ਵਿੱਚ ਵਾਧੇ ਤੋਂ ਭਾਵ ਹੈ ਕਿ ਬੱਚਿਆਂ ਤੋਂ ਬਿਨਾਂ ਇੱਕਲੇ ਰਹਿਣ ਵਾਲੇ ਕੈਨੇਡੀਅਨਜ਼ (Canadians) ਨੂੰ 234 ਡਾਲਰ ਵਾਧੂ ਹਾਸਲ ਹੋਣਗੇ ਜਦਕਿ ਦੋ ਬੱਚਿਆਂ ਵਾਲੇ ਕੈਨੇਡੀਅਨ (Canadians) ਜੋੜੇ ਨੂੰ 467 ਡਾਲਰ ਵਾਧੂ ਹਾਸਲ ਹੋਣਗੇ ਤੇ ਇਸੇ ਤਰ੍ਹਾਂ ਬਜ਼ੁਰਗਾਂ ਨੂੰ ਔਸਤਨ 225 ਡਾਲਰ ਵਾਧੂ ਮਿਲਣਗੇ,ਹਾਲਾਂਕਿ ਇਸ ਬਿੱਲ ਦਾ ਸਮਰਥਨ ਕਰਨ ਲਈ ਕੰਜ਼ਰਵੇਟਿਵ (Conservative) ਵੀ ਅੱਗੇ ਆਏ ਪਰ ਫਿਰ ਵੀ ਮਹਿੰਗਾਈ ਦੇ ਇਸ ਦੌਰ ਵਿੱਚ ਕੈਨੇਡੀਅਨਜ਼ (Canadians) ਦੀ ਹੋਰ ਮਦਦ ਕਰਨ ਦੀ ਮੰਗ ਉੱਠਦੀ ਰਹੀ।
ਬਿੱਲ ਸੀ-30 (Bill C-30) ਬਾਰੇ ਫਰੀਲੈਂਡ (Freeland) ਵੱਲੋਂ ਵੀਰਵਾਰ ਸ਼ਾਮ ਨੂੰ ਸੈਨੇਟ (senate) ਨੂੰ ਸੰਬੋਧਨ ਕੀਤਾ ਜਾਵੇਗਾ,ਇਸ ਤੋਂ ਪਹਿਲਾਂ ਉਹ ਸੈਨੇਟ ਦੇ ਕੰਮ ਨੂੰ ਇਸ ਬਿੱਲ ਦੇ ਸਬੰਧ ਵਿੱਚ ਜਲਦ ਤੋਂ ਜਲਦ ਪੂਰਾ ਕਰਨ ਦੀ ਮੰਗ ਵੀ ਕਰ ਚੁੱਕੀ ਹੈ ਤਾਂ ਕਿ ਕੈਨੇਡਾ ਰੈਵਨਿਊ ਏਜੰਸੀ (ਸੀਆਰਏ) (Canada Revenue Agency (CRA)) ਇਸ ਸਾਲ ਦੇ ਅੰਤ ਤੋਂ ਪਹਿਲਾਂ ਯੋਗ ਕੈਨੇਡੀਅਨਜ਼ (Canadians) ਨੂੰ ਇਸ ਸਬੰਧੀ ਅਦਾਇਗੀਆਂ ਕਰ ਸਕੇ।