Sangrur,(Punjab Today News Ca):- ਸੰਗਰੂਰ (Sangrur) ਵਿੱਚ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ (District Administrative Complex) ਦੇ ਸਾਹਮਣੇ ਪਿਛਲੇ ਸੱਤ ਦਿਨਾਂ ਤੋਂ ਪ੍ਰਦਰਸ਼ਨ ਤੇ ਬੈਠੇ ਈਟੀਟੀ, ਟੀਈਟੀ ਪਾਸ ਬੇਰੁਜ਼ਗਾਰ 2364 ਸੰਘਰਸ਼ ਕਮੇਟੀ ਪੰਜਾਬ ਦੇ ਨੁਮਾਇੰਦੇ ਸੁਰਿੰਦਰਪਾਲ ਸਿੰਘ ਸਰਕਾਰ ਨੂੰ ਜਗਾਉਣ ਲਈ ਐਤਵਾਰ ਨੂੰ ਸਿਵਲ ਹਸਪਤਾਲ (Civil Hospital) ਦੀ ਪਾਣੀ ਵਾਲੀ ਟੈਂਕੀ ‘ਤੇ ਚੜ੍ਹ ਗਏ,ਉਨ੍ਹਾਂ ਨਾਲ ਇਕ ਹੋਰ ਯੂਨੀਅਨ ਸਾਥੀ ਰਵੀ ਕੁਮਾਰ ਕਟਾਰੂਚੱਕ (Ravi Kumar Kataruchak) ਵੀ ਮੌਜੂਦ ਹਨ।
ਦੋਵਾਂ ਨੇ ਹੱਥਾਂ ‘ਚ ਪੈਟਰੋਲ ਦੀ ਬੋਤਲ ਫੜੀ ਹੋਈ ਹੈ,ਸੁਰਿੰਦਰਪਾਲ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ (Punjab Govt) ਅਧਿਆਪਕਾਂ ਦੀਆਂ ਮੰਗਾਂ ਵੱਲ ਧਿਆਨ ਨਹੀਂ ਦੇ ਰਹੀ,ਪ੍ਰਦਰਸ਼ਨ ਅੱਜ ਅੱਠਵੇਂ ਦਿਨ ਵਿੱਚ ਦਾਖ਼ਲ ਹੋ ਗਿਆ ਹੈ ਪਰ ਹੁਣ ਤੱਕ ਸਰਕਾਰ ਨੇ ਇਨ੍ਹਾਂ ਦੀ ਭਰਤੀ ਲਈ ਅਦਾਲਤ ਵਿੱਚ ਹਲਫ਼ਨਾਮਾ ਦਾਇਰ ਨਹੀਂ ਕੀਤਾ ਹੈ।
ਉਨ੍ਹਾਂ ਕਿਹਾ ਕਿ ਪਿਛਲੇ ਦਿਨੀਂ ਸਿੱਖਿਆ ਮੰਤਰੀ ਨੇ ਬਿਆਨ ਦਿੱਤਾ ਸੀ ਕਿ ਈਟੀਟੀ 2364 ਅਧਿਆਪਕਾਂ ਦੇ ਅਦਾਲਤੀ ਕੇਸ ਸਬੰਧੀ ਨੀਅਤ ਸਾਫ਼ ਹੈ,ਜੇਕਰ ਸਰਕਾਰ ਦੀ ਨੀਅਤ ਸਾਫ਼ ਹੈ ਤਾਂ ਅਦਾਲਤ ਵਿੱਚ ਆਪਣਾ ਹਲਫ਼ਨਾਮਾ ਦਾਇਰ ਕਰੋ,ਸੰਗਰੂਰ ਪ੍ਰਸ਼ਾਸਨ ਨੇ ਦੱਸਿਆ ਸੀ ਕਿ ਈਟੀਟੀ 2364 ਦੀ ਭਰਤੀ ਦਾ ਹਲਫ਼ਨਾਮਾ ਪਹਿਲਾਂ ਦੋ ਵਾਰ ਤਿਆਰ ਕੀਤਾ ਗਿਆ ਸੀ,ਪਰ ਰੱਦ ਹੋ ਗਿਆ,ਹੁਣ ਤੀਜੀ ਵਾਰ ਹਲਫ਼ਨਾਮਾ ਤਿਆਰ ਕੀਤਾ ਜਾ ਰਿਹਾ ਹੈ।