Langley, (Punjab Today News Ca): – ਲੈਂਗਲੀ ਟਾਉਨਸ਼ਿਪ (Langley Township) ਤੋ ਰਿਚ ਕੋਲਮੈਨ (Rich Coleman) ਦੀ ਅਗਵਾਈ ਵਾਲੀ ਸਲੇਟ ਐਲੀਵੇਟ ਲੈਂਗਲੀ (Slate Elevate Langley) ਦੀ ਤਰਫੋ ਦੋ ਪੰਜਾਬੀ ਮੂਲ ਦੇ ਨੌਜਵਾਨ ਸੁਖਮਨ ਗਿੱਲ ਤੇ ਨਵੀਨ ਤੱਖਰ ਕੌਂਸਲਰ ਵਜੋ ਚੋਣ ਲੜ ਰਹੇ ਹਨ,ਲੈਂਗਲੀ (ngley) ਵਿਚ ਪੈਦਾ ਹੋਇਆ ਸੁਖਮਨ ਗਿੱਲ ਬੀ ਕੇ ਐਂਸ ਬਲੂਪੇਰੀ ਫਾਰਮ ਦੇ ਮਾਲਕ ਅਵਤਾਰ ਸਿੰਘ ਗਿੱਲ ਦਾ ਸਪੁੱਤਰ ਹੈ,ਉਸਨੇ ਕੇ ਪੀ ਯੂ ਤੋ ਬੀ ਐਸ ਸੀ ਦੀ ਡਿਗਰੀ ਪ੍ਰਾਪਤ ਕੀਤੀ ਹੈ,ਇਸੇ ਸਲੇਟ ਤੋ ਦੂਸਰਾ ਪੰਜਾਬੀ ਉਮੀਦਵਾਰ ਨਵੀਨ ਤੱਖਰ ਵੀ ਫਰੇਜ਼ਰ ਵੈਲੀ ਦਾ ਜੰਮਪਲ ਹੈ ਤੇ ਲੈਂਗਲੀ ਦਾ ਵਸਨੀਕ ਹੈ,ਉਹ ਰੀਅਲ ਇਸਟੇਟ ਅਪਰੇਜ਼ਰ ਵਜੋ ਸੇਵਾਵਾਂ ਨਿਭਾਅ ਰਿਹਾ ਹੈ।