Sangrur,(Punjab Today News Ca):- ਸੋਮਵਾਰ ਰਾਤ ਨੂੰ ਪਏ ਮੀਂਹ ਨੇ ਸੀਐੱਮ ਭਗਵੰਤ ਮਾਨ (CM Bhagwant Mann) ਦੀ ਰਿਹਾਇਸ਼ ਅੱਗੇ ਧਰਨਾ ਦੇ ਰਹੇ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) (Indian Farmers Union (Ekta Agrahs)) ਦੇ ਕਿਸਾਨਾਂ ‘ਤੇ ਕਹਿਰ ਵਰ੍ਹਾਇਆ,ਖ਼ਰਾਬ ਮੌਸਮ (Bad Weather) ਦੇ ਮੱਦੇਨਜ਼ਰ ਪੰਡਾਲ ਨੂੰ ਵਾਟਰ ਪਰੂਫ਼ (Water Proof) ਬਣਾਉਣ ਲਈ ਟੈਂਟ ਉਪਰ ਪਹਿਲਾਂ ਹੀ ਕਾਲੇ ਰੰਗ ਦੀ ਪਲਾਸਟਿਕ ਦੀ ਤਿਰਪਾਲ ਪਾ ਦਿੱਤੀ ਗਈ ਸੀ।
ਲੋਹੇ ਦੀਆਂ ਪਾਈਪਾਂ ਇਸ ’ਤੇ ਜਮ੍ਹਾਂ ਹੋਏ ਬਰਸਾਤੀ ਪਾਣੀ ਦਾ ਬੋਝ ਨਾ ਝੱਲ ਸਕੀਆਂ ਅਤੇ ਸਾਰਾ ਪੰਡਾਲ ਜ਼ਮੀਨ ’ਤੇ ਡਿੱਗ ਪਿਆ,ਕਿਸਾਨਾਂ ਨੇ ਟਰੈਕਟਰ-ਟਰਾਲੀਆਂ ਦਾ ਸਹਾਰਾ ਲਿਆ ਹੋਇਆ ਹੈ ਪਰ ਥਾਂ-ਥਾਂ ਪਾਣੀ ਭਰ ਜਾਣ ਕਾਰਨ ਉਨ੍ਹਾਂ ਲਈ ਰਾਸ਼ਨ ਸੰਭਾਲਣਾ ਵੀ ਵੱਡੀ ਚੁਣੌਤੀ ਬਣ ਗਿਆ ਹੈ,ਮੀਂਹ ਦੇ ਮੌਸਮ ਦੌਰਾਨ ਸਾਰੇ ਕਿਸਾਨ ਆਪੋ-ਆਪਣੀਆਂ ਟਰਾਲੀਆਂ ਵਿੱਚ ਰਾਸ਼ਨ ਇਕੱਠਾ ਕਰਨ ਵਿੱਚ ਰੁੱਝੇ ਰਹੇ,ਉਸੇ ਵਿੱਚ ਉਹ ਖੁਦ ਵੀ ਬੈਠੇ,ਵੱਡੀ ਗਿਣਤੀ ਵਿੱਚ ਕਿਸਾਨ ਔਰਤਾਂ ਰਾਤ ਨੂੰ ਆਪਣੇ ਪਿੰਡਾਂ ਵੱਲ ਪਰਤ ਜਾਂਦੀਆਂ ਹਨ ਤੇ ਅਗਲੇ ਦਿਨ ਸਵੇਰੇ ਦੁਬਾਰਾ ਧਰਨੇ ‘ਤੇ ਪਹੁੰਚਦੀਆਂ ਹਨ।
ਦੂਜੇ ਪਾਸੇ ਬਾਕੀ ਕਿਸਾਨ ਧਰਨੇ ਵਾਲੀ ਥਾਂ ‘ਤੇ ਹੀ ਡਟੇ ਹੋਏ ਹਨ,ਮੀਂਹ ਨੇ ਤਿੰਨ ਦਿਨਾਂ ਤੋਂ ਪੱਕੇ ਮੋਰਚੇ ਨੂੰ ਤਹਿਸ-ਨਹਿਸ ਕਰ ਦਿੱਤਾ,ਧਰਨੇ ਲਈ ਬਣਾਈ ਗਈ ਸਟੇਜ ਢਹਿ ਗਈ ਅਤੇ ਲੋਹੇ ਦੀਆਂ ਪਾਈਪਾਂ ਦੇ ਨਾਲ-ਨਾਲ ਵੱਡਾ ਪੰਡਾਲ ਵੀ ਪਾਈਪਾਂ ਸਣੇ ਡਿੱਗ ਗਿਆ,ਐਤਵਾਰ ਤੋਂ ਚੱਲ ਰਹੇ ਧਰਨੇ ਵਿੱਚ ਕਿਸਾਨਾਂ ਦੀ ਗਿਣਤੀ ਹਰ ਰੋਜ਼ ਵੱਧ ਰਹੀ ਹੈ,ਸੋਮਵਾਰ ਨੂੰ ਕਰੀਬ ਸੱਤ ਹਜ਼ਾਰ ਕਿਸਾਨ ਧਰਨੇ ਵਿੱਚ ਸ਼ਾਮਲ ਹੋਏ ਸਨ,ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) (Indian Farmers Union (Ekta Agrahs)) ਦੇ ਸੂਬਾਈ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਐਲਾਨ ਕੀਤਾ ਕਿ ਕਿਸਾਨ ਹਰ ਹਾਲਤ ਦਾ ਸਾਹਮਣਾ ਕਰਨ ਲਈ ਤਿਆਰ ਖੜ੍ਹੇ ਹਨ,ਉਨ੍ਹਾਂ ਦੀਆਂ ਮੰਗਾਂ ਮੰਨੇ ਜਾਣ ਤੋਂ ਬਾਅਦ ਹੀ ਪੱਕਾ ਮੋਰਚਾ ਬੰਦ ਕੀਤਾ ਜਾਵੇਗਾ।