Surrey, 11 October,(Punjab Today News Ca):- ਰਿਚਮੰਡ ਸਥਿਤ ਇੰਡੀਆ ਕਲਚਰਲ ਸੈਂਟਰ ਆਫ ਕੈਨੇਡਾ ਗੁਰਦਵਾਰਾ ਨਾਨਕ ਨਿਵਾਸ ਨੰਬਰ 5 ਰੋਡ (India Cultural Center of Canada Gurdwara Nanak Niwas No. 5 Road in Richmond) ਵਿਖੇ ਬੱਚਿਆਂ ਨੂੰ ਮਾਤ ਭਾਸ਼ਾ ਪੰਜਾਬੀ ਨਾਲ ਜੋੜਣ ਲਈ ਪੰਜਾਬੀ ਦੀਆਂ ਕਲਾਸਾਂ ਚੱਲ ਰਹੀਆਂ ਹਨ ਅਤੇ ਕਾਫੀ ਬੱਚੇ ਇਸ ਸਹੂਲਤ ਦਾ ਲਾਭ ਲੈ ਰਹੇ ਹਨ,ਇਹ ਜਾਣਕਾਰੀ ਦਿੰਦਿਆਂ ਇੰਡੀਆ ਕਲਚਰਲ ਸੈਂਟਰ ਆਫ ਕੈਨੇਡਾ ਦੇ ਜਨਰਲ ਸਕੱਤਰ ਬਲਵੰਤ ਸਿੰਘ ਸੰਘੜਾ ਨੇ ਦੱਸਿਆ ਹੈ।
ਕਿ 11 ਸਤੰਬਰ ਤੋਂ ਹਰ ਐਤਵਾਰ ਚੱਲ ਰਹੀਆਂ ਇਨ੍ਹਾਂ ਕਲਾਸਾਂ ਵਿਚ ਅਧਿਆਪਕ ਸ਼ਮਿੰਦਰਜੀਤ ਕੌਰ ਅਤੇ ਕੁਲਵਿੰਦਰ (ਕੈਲੀ) ਸਿੱਧੂ ਦੀ ਸਹਾਇਤਾ ਨਾਲ ਬਹੁਤ ਸੁਚੱਜੇ ਢੰਗ ਨਾਲ ਬੱਚਿਆਂ ਨੂੰ ਮਾਂ ਬੋਲੀ ਪੰਜਾਬੀ ਦੀ ਸਿੱਖਿਆ ਪ੍ਰਦਾਨ ਕੀਤੀ ਜਾ ਰਹੀ ਹੈ,ਉਨ੍ਹਾਂ ਦੱਸਿਆ ਕਿ ਇਨ੍ਹਾਂ ਕਲਾਸਾਂ ਲਈ ਬੱਚਿਆਂ ਨੂੰ ਕਿਸੇ ਵੇਲੇ ਵੀ ਰਜਿਸਟਰ ਕੀਤਾ ਜਾ ਸਕਦਾ ਹੈ,ਇਸ ਸਬੰਧੀ ਹੋਰ ਜਾਣਕਾਰੀ ਲਈ ਬਲਵੰਤ ਸਿੰਘ ਸੰਘੇੜਾ ਨਾਲ ਫੋਨ ਲੰਬਰ 604-836-8976 ਜਾਂ ਗੁਰਦਵਾਰਾ ਸਹਿਬ ਦੇ ਫੋਨ ਨੰਬਰ 604-274-7479 ਉਪਰ ਸੰਪਰਕ ਕੀਤਾ ਜਾ ਸਕਦਾ ਹੈ।