ਮੁੱਖ ਮੰਤਰੀ ਭਗਵੰਤ ਮਾਨ ਸਿਟੀ ਸੰਗਰੂਰ ‘ਚ ਨੈਸ਼ਨਲ ਹਾਈਵੇਅ ਜਾਮ ਕਰਨ ਵਾਲੇ ਤਿੰਨ ਸੌ ਨੰਬਰਦਾਰਾਂ ਖ਼ਿਲਾਫ਼ ਪਰਚਾ ਦਰਜ
ਮੁੱਖ ਮੰਤਰੀ ਭਗਵੰਤ ਮਾਨ ਸਿਟੀ ਸੰਗਰੂਰ ‘ਚ ਧਰਨਾ ਦੇਣ ਵਾਲੇ ਤਿੰਨ ਸੌ ਨੰਬਰਦਾਰਾਂ ਖ਼ਿਲਾਫ਼ ਪਰਚਾ ਦਰਜ
Sangrur, 12 October 2022 , (Punjab Today News Ca):- ਸੋਮਵਾਰ ਨੂੰ ਮੁੱਖ ਮੰਤਰੀ ਭਗਵੰਤ ਮਾਨ (Chief Minister Bhagwant Mann) ਦੀ ਕੋਠੀ ਨੇੜੇ ਬਠਿੰਡਾ-ਚੰਡੀਗੜ੍ਹ ਨੈਸ਼ਨਲ ਹਾਈਵੇਅ (Bathinda-Chandigarh National Highway) ਨੂੰ ਜਾਮ ਕਰਨ ਵਾਲੇ ਨੰਬਰਦਾਰ ਯੂਨੀਅਨ ਪੰਜਾਬ (ਗਾਲਿਬ) (Nambardar Union Punjab (Galib)) ਦੇ ਕਰੀਬ ਤਿੰਨ ਸੌ ਮੈਂਬਰਾਂ ਖ਼ਿਲਾਫ਼ ਥਾਣਾ ਸਦਰ ਸੰਗਰੂਰ (Sangrur) ਵਿਖੇ ਚੰਡੀਗੜ੍ਹ-ਬਠਿੰਡਾ ਨੈਸ਼ਨਲ ਹਾਈਵੇ (NH-7) ਨੇੜੇ ਗੁਰਦੁਆਰਾ ਸਿਧਾਣਾ ਸਾਹਿਬ,ਸੰਗਰੂਰ (Gurdwara Sidhana Sahib,Sangrur) ਨੂੰ ਜਾਮ ਕਰਨ,ਆਮ ਲੋਕਾਂ ਤੋਂ ਆਉਣ-ਜਾਣ ਵਾਲੇ ਰਾਹਗੀਰਾਂ ਨੂੰ ਪ੍ਰੇਸ਼ਾਨ ਕਰਨ ਅਤੇ ਸਰਕਾਰੀ ਸੇਵਾਦਾਰ ਨੂੰ ਆਪਣੀ ਡਿਊਟੀ ਨਿਭਾਉਣ ਤੋਂ ਰੋਕਣ ਲਈ ਮਾਮਲਾ ਦਰਜ਼ ਕੀਤਾ ਗਿਆ ਹੈ।
ਦੱਸਣਯੋਗ ਹੈ ਕਿ ਬੀਤੇ ਕੱਲ੍ਹ ਨੰਬਰਦਾਰ ਯੂਨੀਅਨ ਪੰਜਾਬ (ਗਾਲਿਬ) (Nambardar Union Punjab (Galib)) ਦੀ ਅਗਵਾਈ ਹੇਠ ਸੈਕੜੇ ਪ੍ਰਦਰਸ਼ਨਕਾਰੀ ਨੰਬਰਦਾਰੀ ਨੂੰ ਜੱਦੀ ਬਣਾਉਣ ਦੀ ਮੰਗ ਕਰ ਰਹੇ ਸਨ,ਇਸ ਦੌਰਾਨ ਸੈਂਕੜਿਆਂ ਦੀ ਗਿਣਤੀ ਵਿੱਚ ਸੰਗਰੂਰ ਦੇ ਗੁਰਦੁਆਰਾ ਸਿਧਾਣਾ ਸਾਹਿਬ (Gurdwara Sidhana Sahib of Sangrur) ਨੇੜੇ ਧਰਨਾ ਦੇ ਕੇ ਐੱਨਐੱਚ ਦੀ ਆਵਾਜਾਈ ਨੂੰ ਪੂਰੀ ਤਰ੍ਹਾਂ ਠੱਪ ਕਰ ਦਿੱਤਾ ਗਿਆ ਸੀ,ਪ੍ਰਦਰਸ਼ਨਕਾਰੀਆਂ ਨੂੰ ਵਾਰ-ਵਾਰ ਐੱਸਐੱਚਓ ਸਦਰ ਸੰਗਰੂਰ,ਡੀਐੱਸਪੀ ਦਿਹਾਤੀ ਸੰਗਰੂਰ (DSP Rural Sangrur) ਅਤੇ ਡਿਊਟੀ ਮੈਜਿਸਟਰੇਟ ਨਾਇਬ ਤਹਿਸੀਲਦਾਰ ਸੰਗਰੂਰ (Duty Magistrate Naib Tehsildar Sangrur) ਵੱਲੋਂ ਆਮ ਲੋਕਾਂ ਦੀ ਪ੍ਰੇਸ਼ਾਨੀ ਨੂੰ ਰੋਕਣ ਲਈ ਇਹ ਧਰਨਾ ਸਮਾਪਤ ਕਰਨ ਲਈ ਮਨਾਇਆ ਗਿਆ ਪਰ ਧਰਨਾਕਾਰੀ ਅੜੇ ਰਹੇ।
ਜਿਸ ਕਾਰਨ ਥਾਣਾ ਸਦਰ ਸੰਗਰੂਰ ਵਿਖੇ ਯੂਨੀਅਨ ਦੇ 15 ਆਗੂਆਂ ਦੇ ਨਾਮ ਅਤੇ 300/350 ਅਣਪਛਾਤੇ ਵਿਅਕਤੀਆਂ ਵਿਰੁੱਧ ਐਫਆਈਆਰ 119/2022 ਦਰਜ ਕੀਤੀ ਗਈ ਹੈ,ਥਾਣਾ ਸਦਰ ਸੰਗਰੂਰ ਵਿਖੇ ਪੰਜਾਬ ਨੰਬਰਦਾਰ ਯੂਨੀਅਨ ਗਾਲਿਬ ਦੇ ਸੂਬਾਈ ਪ੍ਰਧਾਨ ਪ੍ਰਮਿੰਦਰ ਸਿੰਘ ਗਾਲਿਬ ਕਲਾਂ, ਆਲਮਜੀਤ ਸਿੰਘ, ਮਹਿੰਦਰ ਸਿੰਘ ਤੂਰ, ਹਰਵਿੰਦਰ ਸਿੰਘ ਮਸੀਤਾਂ, ਮਲਕੀਤ ਸਿੰਘ ਫਿਰੋਜ਼ਪੁਰ, ਜਗਸੀਰ ਸਿੰਘ ਮੁਕਤਸਰ, ਜਗਜੀਤ ਸਿੰਘ, ਜਰਨੈਲ ਸਿੰਘ ਬਾਜਵਾ ਕਪੂਰਥਲਾ, ਹਰਵਿੰਦਰ ਸਿੰਘ ਸਮਾਣਾ।
ਜਸਦੀਪ ਸਿੰਘ ਪਟਿਆਲਾ, ਮਹਿੰਦਰ ਸਿੰਘ ਮੁਬਾਰਕਪੁਰਾ, ਜਰਨੈਲ ਸਿੰਘ ਦਹੇੜਕਾ, ਰਣਜੀਤ ਸਿੰਘ ਚਾਂਗਲੀ, ਹਰਵਿੰਦਰ ਸਿੰਘ ਗਾਲਿਬ ਸਮੇਤ ਕਰੀਬ 250-300 ਵਿਅਕਤੀਆਂ ਖ਼ਿਲਾਫ਼ ਐਫਆਈਆਰ ਨੰ: 119 ਮਿਤੀ 10. 10. 2022 ਅਧੀਨ ਧਾਰਾ 353,186, 332, 283, 290,160, 506, 149, 188 ਆਈਪੀਸੀ ਅਤੇ 8-ਬੀ ਨੈਸ਼ਨਲ ਹਾਈਵੇ ਐਕਟ (8-B National Highways Act) 1956 ਦੀਆਂ ਆਈਪੀਸੀ ਅਤੇ ਨੈਸ਼ਨਲ ਹਾਈਵੇਅ ਏ (IPC and National Highways) ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ।