
Ottawa, (PUNJAB TODAY NEWS CA):- ਸਾਡੇ ਵਿੱਚੋਂ ਬਹੁਤੇ ਆਪਣੇ ਬਲੱਡ ਟਾਈਪ (Blood Type) ਨੂੰ ਲੈ ਕੇ ਜਾਗਰੂਕ ਹਨ ਪਰ ਪਿੱਛੇ ਜਿਹੇ ਬਲੱਡ ਟਾਈਪਸ (Blood Types) ਦੇ ਨਵੇਂ ਗਰੁੱਪ ਦੀ ਭਾਲ ਨੂੰ ਜਿ਼ੰਦਗੀਆਂ ਬਚਾਉਣ ਲਈ ਅਹਿਮ ਦੱਸਿਆ ਜਾ ਰਿਹਾ ਹੈ,ਵਿਗਿਆਨੀਆਂ ਅਨੁਸਾਰ ਇਸ ਨਵੇਂ ਬਲੱਡ ਗਰੁੱਪ (New Blood Group) ਨੂੰ ਈਆਰ (ER) ਦਾ ਨਾਂ ਦਿੱਤਾ ਗਿਆ ਹੈ,ਈਆਰ ਡਾਕਟਰਾਂ ਨੂੰ ਉਸ ਸਮੇਂ ਸਿਹਤ ਸਬੰਧੀ ਦਿੱਕਤਾਂ ਨੂੰ ਸਮਝਣ ਵਿੱਚ ਮਦਦ ਕਰ ਸਕਦਾ ਹੈ ਜਦੋਂ ਬਲੱਡ ਟਾਈਪ (Blood Types) ਅਢੁਕਵੇਂ ਹੋਣ।
ਯੂਨੀਵਰਸਿਟੀ ਹੈਲਥ ਨੈੱਟਵਰਕ (University Health Network) ਦੀ ਹੇਮੇਟੌਲੋਜਿਸਟ ਡਾ· ਕ੍ਰਿਸਟੀਨ ਸੈਰਤੀ ਗਾਜ਼ਦੇਵਿੱਚ (Hematologist Dr. Christine Sarati Gazdev) ਨੇ ਦੱਸਿਆ ਕਿ ਇਹ ਸੱਭ ਉਸ ਸਮੇਂ ਸ਼ੁਰੂ ਹੋਇਆ ਜਦੋਂ ਦੁਨੀਆਂ ਭਰ ਦੀਆਂ ਵੱਖ ਵੱਖ ਥਾਂਵਾਂ ਤੋਂ 30 ਜਾਂ ਵਧੇਰੇ ਲੋਕਾਂ ਨੂੰ ਇਮਿਊਨ ਸਿਸਟਮ (Immune System) ਦੇ ਮਾੜੇ ਪ੍ਰਭਾਵਾਂ ਦਾ ਸਾਹਮਣਾ ਕਰਨਾ ਪਿਆ,ਫਿਰ ਭਾਵੇਂ ਉਹ ਕਿਸੇ ਵਿਅਕਤੀ ਦੇ ਟਰਾਂਸਫਿਊਜ਼ਨ (Transfusion) ਜਾਂ ਕਿਸੇ ਵਿਅਕਤੀ ਤੇ ਉਸ ਦੇ ਅਣਜੰਮੇਂ ਬੱਚੇ ਦਰਮਿਆਨ ਹੋਇਆ ਹੋਵੇ।
ਇਸ ਨਵੇਂ ਈਆਰ ਬਲੱਡ ਗਰੁੱਪ (New ER Blood Group) ਨੂੰ ਏ, ਬੀ ਤੇ ਓ ਵਰਗੇ ਪ੍ਰਚਲਤ ਬਲੱਡ ਗਰੁੱਪਜ਼ ਦੀ ਸੂਚੀ ਵਿੱਚ 44ਵੇਂ ਸਥਾਨ ਉੱਤੇ ਦਰਜ ਕਰ ਲਿਆ ਗਿਆ ਹੈ,ਖੋਜਾਰਥੀਆਂ ਦਾ ਕਹਿਣਾ ਹੈ ਕਿ ਜੈਨੇਟਿਕ ਵੱਖਰੇਵਿਆਂ ਦੇ ਅਧਾਰ ਉੱਤੇ ਇਸ ਗਰੁੱਪ ਵਿੱਚ ਕੁੱਲ ਪੰਜ ਈਆਰ ਐਂਟੀਜਨਜ਼ (Five ER Antigens) ਸ਼ਾਮਲ ਕੀਤੇ ਗਏ ਹਨ,ਜਦੋਂ ਸ਼ਰੀਰ ਐਂਟੀਜਨਜ਼ (Antibodies) ਤਿਆਰ ਕਰਦਾ ਹੈ ਤਾਂ ਉਹ ਈਆਰ ਐਂਟੀਜਨਜ਼ (ER Antigens) ਨਾਲ ਮੇਲ ਖਾਂਦੇ ਹਨ ਤੇ ਜਦੋਂ ਇਹ ਕਿਸੇ ਬਾਹਰੀ ਚੀਜ਼ ਦੀ ਪਛਾਣ ਕਰਦੇ ਹਨ ਤਾਂ ਇਮਿਊਨ ਸੈੱਲਜ਼ (Immune Cells) ਕਿਸੇ ਤਰ੍ਹਾਂ ਦੇ ਬਲੱਡ ਟਰਾਂਸਫਿਊਜ਼ਨ (Blood Transfusion) ਜਾਂ ਗਰਭਕਾਲ ਦੌਰਾਨ ਮੇਲ ਨਾ ਖਾਣ ਵਾਲੇ ਸੈੱਲਜ਼ (Cells) ਉੱਤੇ ਹਮਲਾ ਕਰਦੇ ਹਨ।
ਗਾਜ਼ਦੇਵਿੱਚ ਨੇ ਦੱਸਿਆ ਕਿ ਬਹੁਤੇ ਮਨੁੱਖਾਂ ਕੋਲ ਮੌਲੀਕਿਊਲਜ਼ (Molecules) ਦਾ ਇੱਕੋ ਜਿਹਾ ਵਰਜ਼ਨ ਹੀ ਹੁੰਦਾ ਹੈ ਤੇ ਦੁਨੀਆਂ ਵਿੱਚ ਅਜਿਹੇ ਚੰਦ ਕੁ ਲੋਕ ਹਨ ਜਿਨ੍ਹਾਂ ਕੋਲ ਇਹ ਮੌਲਿਊਕਿਊਲ (Molecules) ਨਹੀਂ ਹੈ ਜਾਂ ਫਿਰ ਇਸ ਦਾ ਕੋਈ ਵੱਖਰਾ ਵਰਜ਼ਨ ਹੈ ਕਿ ਜਦੋਂ ਉਨ੍ਹਾਂ ਦਾ ਕਿਸੇ ਵਾਈਲਡ ਟਾਈਪ (Blood Type) ਨਾਲ ਸਾਹਮਣਾ ਹੁੰਦਾ ਹੈ ਜਾਂ ਕਾਮਨ ਵਰਜ਼ਨ ਨਾਲ ਸਾਹਮਣਾ ਹੁੰਦਾ ਹੈ ਤਾਂ ਉਹ ਐਂਟੀਬਾਡੀਜ਼ (Antibodies) ਬਣਾਉਣ ਲੱਗਦੇ ਹਨ ਤੇ ਉਸ ਬਲੱਡ ਸੈੱਲ (Blood Cells) ਨੂੰ ਨਕਾਰ ਦਿੰਦੇ ਹਨ,ਡਾਕਟਰਾਂ ਨੂੰ ਇਹ ਨਵਾਂ ਬਲੱਡ ਟਾਈਪ ਯੂ ਕੇ (New Blood Type UK) ਦੀ ਇੱਕ ਅਜਿਹੀ ਮਹਿਲਾ ਦਾ ਆਪਰੇਸ਼ਨ ਕਰਨ ਉੱਤੇ ਮਿਲਿਆ ਜਿਸਦੇ ਅਣਜੰਮੇਂ ਬੱਚੇ ਦੀ ਮੌਤ ਹੋ ਗਈ ਸੀ।
ਇਸ ਮਹਿਲਾ ਦੇ ਬਲੱਡ ਵਿੱਚ ਅਣਪਛਾਤੀਆਂ ਐਂਟੀਬਾਡੀਜ਼ (Antibodies) ਮਿਲੀਆਂ ਜਿਸ ਕਾਰਨ ਇਸ ਬਲੱਡ ਗਰੁੱਪ (Blood Group) ਦਾ ਖੁਲਾਸਾ ਹੋ ਸਕਿਆ,ਵਿਗਿਆਨੀਆਂ ਦਾ ਕਹਿਣਾ ਹੈ ਕਿ ਹੋ ਸਕਦਾ ਹੈ ਕਿ ਇਹ ਵਿਲੱਖਣ ਖੋਜ ਹੋਵੇ,ਪਰ ਇਸ ਦੀ ਸਮਝ ਨਾਲ ਉਨ੍ਹਾਂ ਡਾਕਟਰਾਂ ਨੂੰ ਮਦਦ ਮਿਲੇਗੀ ਜਿਨ੍ਹਾਂ ਨੂੰ ਆਪਣੇ ਮਰੀਜ਼ਾਂ ਦੀ ਬਿਮਾਰੀ ਦਾ ਡਾਇਗਨੋਜ਼ ਕਰਨ ਵਿੱਚ ਦਿੱਕਤ ਆਉਂਦੀ ਹੈ।