spot_img
Friday, April 19, 2024
spot_img
spot_imgspot_imgspot_imgspot_img
Homeਕੈਨੇਡਾ ਦੀਆਂ ਖਬਰਾਂਅਫਰੀਕਾ ਬਾਰੇ ਟਿੱਪਣੀ ਕਿਸੇ ਦਾ ਦਿਲ ਦੁਖਾਉਣ ਲਈ ਨਹੀਂ ਸੀ ਕੀਤੀ ਗਈ:ਡਿਪਟੀ...

ਅਫਰੀਕਾ ਬਾਰੇ ਟਿੱਪਣੀ ਕਿਸੇ ਦਾ ਦਿਲ ਦੁਖਾਉਣ ਲਈ ਨਹੀਂ ਸੀ ਕੀਤੀ ਗਈ:ਡਿਪਟੀ ਪ੍ਰਧਾਨ ਮੰਤਰੀ ਕ੍ਰਿਸਟੀਆ ਫਰੀਲੈਂਡ

Punjab Today News Ca:-

Ottawa,(Punjab Today News Ca):- ਡਿਪਟੀ ਪ੍ਰਧਾਨ ਮੰਤਰੀ ਕ੍ਰਿਸਟੀਆ ਫਰੀਲੈਂਡ (Deputy Prime Minister Chrystia Freeland) ਦਾ ਕਹਿਣਾ ਹੈ ਕਿ ਪਿਛਲੇ ਹਫਤੇ ਜਦੋਂ ਉਨ੍ਹਾਂ ਅਫਰੀਕੀ ਲੋਕਾਂ ਲਈ ਇਹ ਆਖਿਆ ਸੀ ਕਿ ਉਨ੍ਹਾਂ ਨੂੰ ਆਪਣੀ ਜਮਹੂਰੀਅਤ ਲਈ ਮਰਨ ਵਾਸਤੇ ਤਿਆਰ ਰਹਿਣਾ ਚਾਹੀਦਾ ਹੈ,ਤਾਂ ਉਨ੍ਹਾਂ ਦਾ ਇਰਾਦਾ ਕਿਸੇ ਦਾ ਦਿਲ ਦੁਖਾਉਣਾ ਨਹੀਂ ਸੀ,ਉਨ੍ਹਾਂ ਸਗੋਂ ਆਖਿਆ ਕਿ ਕੈਨੇਡਾ ਇਸ ਮਹਾਂਦੀਪ ਲਈ ਮਦਦ ਵਿੱਚ ਹੋਰ ਵਾਧਾ ਕਰ ਸਕਦਾ ਹੈ।


ਸੋਮਵਾਰ ਨੂੰ ਡਿਪਟੀ ਪ੍ਰਧਾਨ ਮੰਤਰੀ ਕ੍ਰਿਸਟੀਆ ਫਰੀਲੈਂਡ (Deputy Prime Minister Chrystia Freeland) ਨੇ ਆਖਿਆ ਕਿ ਜੇ ਉਨ੍ਹਾਂ ਦੀਆਂ ਟਿੱਪਣੀਆਂ ਤੋਂ ਕਿਸੇ ਨੂੰ ਤਕਲੀਫ ਹੋਈ ਹੋਵੇ ਤਾਂ ਉਹ ਮੁਆਫੀ ਮੰਗਦੀ ਹੈ,ਜਿ਼ਕਰਯੋਗ ਹੈ ਕਿ ਪਿਛਲੇ ਹਫਤੇ ਵਾਸਿ਼ੰਗਟਨ (Washington) ਵਿੱਚ ਭਾਸ਼ਣ ਦਿੰਦਿਆਂ ਫਰੀਲੈਂਡ (Freeland) ਨੇ ਸਾਰੇ ਜਮਹੂਰੀ ਦੇਸ਼ਾਂ ਨੂੰ ਅਪੀਲ ਕੀਤੀ ਸੀ ਕਿ ਵਪਾਰ ਤੇ ਐਨਰਜੀ ਸਬੰਧਾਂ ਰਾਹੀਂ ਇੱਕ ਦੂਜੇ ਦੇ ਹੋਰ ਨੇੜੇ ਆਉਣ ਕਿਉਂਕਿ ਦੁਨੀਆ ਭਰ ਵਿੱਚ ਮਾਹੌਲ ਥੋੜ੍ਹਾ ਖਰਾਬ ਚੱਲ ਰਿਹਾ ਹੈ ਤੇ ਕਈ ਦੇਸ਼ਾਂ ਵੱਲੋਂ ਦੂਜੇ ਜਮਹੂਰੀ ਦੇਸ਼ਾਂ ਨੂੰ ਦਬਾਉਣ ਦੀ ਕੋਸਿ਼ਸ਼ ਕੀਤੀ ਜਾ ਰਿਹਾ ਹੈ।


ਇਸ ਤੋਂ ਬਾਅਦ ਹੋਏ ਸਵਾਲ ਜਵਾਬ ਸੈਸ਼ਨ ਵਿੱਚ ਐਫਰੀਕਨ ਡਿਵੈਲਪਮੈਂਟ ਬੈਂਕ (African Development Bank) ਲਈ ਕੰਮ ਕਰਨ ਵਾਲੇ ਵਿਅਕਤੀ ਨੇ ਪੁੱਛਿਆ ਕਿ ਪੱਛਮੀਂ ਮੁਲਕਾਂ ਵੱਲੋਂ ਮਦਦ ਸਿਰਫ ਯੂਕਰੇਨ ਦੀਆਂ ਲੋੜਾਂ ਪੂਰੀਆਂ ਕਰਨ ਦੇ ਇਰਾਦੇ ਨਾਲ ਹੀ ਕੀਤੇ ਜਾਣ ਦਾ ਇਰਾਦਾ ਹੈ,ਇਸ ਵਿਅਕਤੀ ਦੀ ਪਛਾਣ ਜ਼ਾਹਿਰ ਨਹੀਂ ਕੀਤੀ ਗਈ,ਉਸ ਨੇ ਇਹ ਵੀ ਆਖਿਆ ਕਿ ਇਸ ਨਾਲ ਮਹਾਂਦੀਪ ਵਿੱਚ ਰੂਸ ਦਾ ਦਬਦਬਾ ਹੀ ਵਧੇਗਾ,ਫਰੀਲੈਂਡ ਨੇ ਆਖਿਆ ਕਿ ਪੱਛਮੀ ਦੇਸ਼ਾਂ ਨੂੰ ਇੱਕਜੁੱਟ ਹੋ ਕੇ ਅੱਗੇ ਆਉਣਾ ਚਾਹੀਦਾ ਹੈ ਤਾਂ ਕਿ ਇਹ ਸਿੱਧ ਹੋ ਸਕੇ ਕਿ ਅਸੀਂ ਸੱਚਮੁੱਚ ਭਾਈਵਾਲ ਹਾਂ।

ਪਰ ਉਨ੍ਹਾਂ ਇਹ ਵੀ ਆਖਿਆ ਕਿ ਇਹ ਅਫਰੀਕੀ ਮੁਲਕਾਂ ਉੱਤੇ ਨਿਰਭਰ ਕਰਦਾ ਹੈ ਕਿ ਉਹ ਆਪਣਾ ਰਾਹ ਆਪ ਚੁਣਨ,ਉਨ੍ਹਾਂ ਇਸ ਗੱਲ ਤੋਂ ਵੀ ਇਨਕਾਰ ਕੀਤਾ ਕਿ ਉਹ ਅਚਨਚੇਤੀ ਹੀ ਰੂਸ ਦੇ ਰਾਹ ਵਿੱਚ ਆ ਜਾਣਗੇ,ਉਨ੍ਹਾਂ ਅੱਗੇ ਆਖਿਆ ਕਿ ਆਪਣੀ ਜਮਹੂਰੀਅਤ ਦੀ ਰਾਖੀ ਉਸ ਸੂਰਤ ਵਿੱਚ ਹੀ ਹੁੰਦੀ ਹੈ ਜੇ ਲੋਕ ਆਪਣੇ ਦੇਸ਼ ਲਈ ਮਰ ਮਿਟਣ ਵਾਸਤੇ ਤਿਆਰ ਹੋਣ,ਇਸ ਤਰ੍ਹਾਂ ਦੀ ਬਿਆਨਬਾਜ਼ੀ ਉੱਤੇ ਕਈ ਬੁੱਧੀਜੀਵੀਆਂ ਵੱਲੋਂ ਇਤਰਾਜ਼ ਪ੍ਰਗਟਾਇਆ ਗਿਆ।

RELATED ARTICLES

LEAVE A REPLY

Please enter your comment!
Please enter your name here

- Advertisment -spot_imgspot_img

Most Popular

Recent Comments