spot_img
Wednesday, April 24, 2024
spot_img
spot_imgspot_imgspot_imgspot_img
Homeਕੈਨੇਡਾ ਦੀਆਂ ਖਬਰਾਂਪਸੰਦੀਦਾ ਪ੍ਰਧਾਨ ਮੰਤਰੀ ਲਈ ਟਰੂਡੋ ਤੇ ਪੌਲੀਏਵਰ ਵਿੱਚ ਫਸਵਾਂ ਮੁਕਾਬਲਾ : ਨੈਨੋਜ਼...

ਪਸੰਦੀਦਾ ਪ੍ਰਧਾਨ ਮੰਤਰੀ ਲਈ ਟਰੂਡੋ ਤੇ ਪੌਲੀਏਵਰ ਵਿੱਚ ਫਸਵਾਂ ਮੁਕਾਬਲਾ : ਨੈਨੋਜ਼ ਰਿਸਰਚ

Punjab Today News Ca:-

Ottawa,(Punjab Today News Ca):- ਇਸ ਸਮੇਂ ਕੈਨੇਡੀਅਨਜ਼ (Canadians) ਦੇ ਮਨਾਂ ਵਿੱਚ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਦੋ ਉਮੀਦਵਾਰਾਂ ਦੇ ਨਾਂ ਘੁੰਮ ਰਹੇ ਹਨ,ਇਸ ਸਬੰਧ ਵਿੱਚ ਪ੍ਰਧਾਨ ਮੰਤਰੀ ਜਸਟਿਨ ਟਰੂਡੋ (Prime Minister Justin Trudeau) ਤੇ ਪਿਏਰ ਪੌਲੀਏਵਰ (Pierre Polyever) ਦਰਮਿਆਨ ਮੁਕਾਬਲਾ ਕਾਫੀ ਸਖ਼ਤ ਹੈ,ਨੈਨੋਜ਼ ਰਿਸਰਚ (Nanos Research) ਵੱਲੋਂ ਕਰਵਾਏ ਗਏ ਨਵੇਂ ਸਰਵੇਖਣ ਅਨੁਸਾਰ 30 ਫੀ ਸਦੀ ਕੈਨੇਡੀਅਨਜ਼ ਲਈ ਪਸੰਦੀਦਾ ਪ੍ਰਧਾਨ ਮੰਤਰੀ ਪਿਏਰ ਪੌਲੀਏਵਰ (Prime Minister Pierre Pollyever) ਹਨ ਪਰ ਇਸ ਮਾਮਲੇ ਵਿੱਚ ਟਰੂਡੋ ਵੀ ਕੋਈ ਬਹੁਤ ਪਿੱਛੇ ਨਹੀਂ ਹਨ।

29·8 ਫੀ ਸਦੀ ਕੈਨੇਡੀਅਨਜ਼ ਵੱਲੋਂ ਉਨ੍ਹਾਂ ਨੂੰ ਹੀ ਆਪਣਾ ਪਸੰਦੀਦਾ ਪ੍ਰਧਾਨ ਮੰਤਰੀ ਮੰਨਿਆ ਜਾਂਦਾ ਹੈ,ਪਿਛਲੇ ਚਾਰ ਹਫਤਿਆਂ ਦੇ ਅਰਸੇ ਵਿੱਚ ਪ੍ਰਧਾਂਨ ਮੰਤਰੀ ਵਜੋਂ ਕੰਜ਼ਰਵੇਟਿਵ ਆਗੂ (Conservative Leader) ਨੂੰ ਪਸੰਦ ਕਰਨ ਵਾਲਿਆਂ ਦੀ ਗਿਣਤੀ ਵਿੱਚ ਅਚਾਨਕ 11·6 ਫੀ ਸਦੀ ਅੰਕਾਂ ਦਾ ਵਾਧਾ ਹੋਇਆ ਹੈ ਜਦਕਿ ਪ੍ਰਧਾਨ ਮੰਤਰੀ ਵਜੋਂ ਟਰੂਡੋ ਨੂੰ ਸਮਰਥਨ ਦੇਣ ਵਾਲਿਆਂ ਦੀ ਗਿਣਤੀ ਵਿੱਚ 2·4 ਫੀ ਸਦੀ ਅੰਕਾਂ ਦਾ ਵਾਧਾ ਹੋਇਆ ਹੈ,ਨੈਨੋਜ਼ ਨੇ ਪਾਇਆ ਕਿ ਚਾਰ ਹਫਤੇ ਪਹਿਲਾਂ ਕਰਵਾਏ ਗਏ ਸਰਵੇਖਣ ਸਮੇਂ ਕੈਂਡਿਸ ਬਰਜ਼ਨ ਹੀ ਅੰਤਰਿਮ ਕੰਜ਼ਰਵੇਟਿਵ ਆਗੂ (Conservative Leader) ਸੀ।

ਨੈਨੋਜ਼ ਨੇ ਆਖਿਆ ਕਿ ਲੀਡਰਸਿ਼ਪ ਤੇ ਅਸਲ ਅੰਕੜਿਆਂ ਦੇ ਸਬੰਧ ਵਿੱਚ ਪਿਏਰ ਪੌਲੀਏਵਰ (Pierre Polyever) ਦੀ ਸਥਿਤੀ ਵਿੱਚ ਇਸ ਨੂੰ ਸੁਧਾਰ ਮੰਨਿਆ ਜਾ ਸਕਦਾ ਹੈ,ਇਸ ਦੌਰਾਨ 14·9 ਫੀ ਸਦੀ ਕੈਨੇਡੀਅਨਜ਼ (Canadians) ਨੇ ਆਖਿਆ ਕਿ ਉਹ ਐਨਡੀਪੀ ਆਗੂ ਜਗਮੀਤ ਸਿੰਘ (NDP Leader Jagmeet Singh) ਨੂੰ ਪ੍ਰਧਾਨ ਮੰਤਰੀ ਵਜੋਂ ਵੇਖਣਾ ਚਾਹੁਣਗੇ,ਜੋ ਕਿ ਚਾਰ ਹਫਤੇ ਪਹਿਲਾਂ ਨਾਲੋਂ 6·0 ਫੀ ਸਦ ਪੁਆਇੰਟਸ ਨਾਲ ਘੱਟ ਹੈ। 14 ਫੀ ਸਦੀ ਨੇ ਆਖਿਆ ਕਿ ਉਹ ਕਿਸੇ ਵੀ ਆਗੂ ਨੂੰ ਤਰਜੀਹ ਨਹੀਂ ਦੇਣਗੇ।

RELATED ARTICLES

LEAVE A REPLY

Please enter your comment!
Please enter your name here

- Advertisment -spot_imgspot_img

Most Popular

Recent Comments