CHANDIGARH,(PUNJAB TODAY NEWS CA):- Punjab Weather Update: ਪੰਜਾਬ ‘ਚ ਮੌਸਮ ਹੁਣ ਹੌਲੀ-ਹੌਲੀ ਬਦਲ ਰਿਹਾ ਹੈ,ਜਿੱਥੇ ਦਿਨ ਦਾ ਤਾਪਮਾਨ ਘਟਦਾ ਜਾ ਰਿਹਾ ਹੈ,ਉਥੇ ਹੁਣ ਰਾਤਾਂ ਵੀ ਠੰਢੀਆਂ ਹੋਣ ਲੱਗ ਪਈਆਂ ਹਨ,ਹੁਣ ਰਾਤ ਨੂੰ ਠੰਢ ਮਹਿਸੂਸ ਹੋ ਰਹੀ ਹੈ,ਸ਼ਨੀਵਾਰ ਨੂੰ ਮੋਗਾ ਪੰਜਾਬ ‘ਚ ਸਭ ਤੋਂ ਠੰਢਾ ਰਿਹਾ,ਅੱਜ ਸਵੇਰੇ ਇੱਥੇ ਬਹੁਤ ਠੰਢ ਸੀ,ਮੌਸਮ ਵਿਭਾਗ (Department of Meteorology) ਮੁਤਾਬਕ ਇੱਥੇ ਘੱਟੋ-ਘੱਟ ਤਾਪਮਾਨ 12.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ,ਮੌਸਮ ਕੇਂਦਰ ਚੰਡੀਗੜ੍ਹ (Weather Center Chandigarh) ਅਨੁਸਾਰ ਮੋਗਾ (Moga) ਵਿੱਚ ਤਾਪਮਾਨ ਆਮ ਨਾਲੋਂ ਚਾਰ ਡਿਗਰੀ ਸੈਲਸੀਅਸ ਘੱਟ ਰਿਹਾ।
ਉਸ ਤੋਂ ਬਾਅਦ ਬਠਿੰਡਾ ਠੰਢਾ ਰਿਹਾ,ਜਿੱਥੇ 14 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ,Pathankot ਵਿੱਚ 14.4 ਡਿਗਰੀ, ਫ਼ਿਰੋਜ਼ਪੁਰ ਵਿੱਚ 14.2 ਡਿਗਰੀ,ਅੰਮ੍ਰਿਤਸਰ ਵਿੱਚ 14.8 ਡਿਗਰੀ,ਜਲੰਧਰ ਵਿੱਚ 14.7 ਡਿਗਰੀ ਅਤੇ Kapurthala ਵਿੱਚ 14.8 ਡਿਗਰੀ ਤਾਪਮਾਨ ਰਿਹਾ,Gurdaspur, Faridkot, Barnala, Ludhiana ਦਾ ਤਾਪਮਾਨ 15 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਜੋ ਕਿ ਆਮ ਨਾਲੋਂ ਦੋ ਡਿਗਰੀ ਘੱਟ ਸੀ,ਮੌਸਮ ਵਿਭਾਗ (Department of Meteorology) ਮੁਤਾਬਕ ਦੀਵਾਲੀ (Diwali) ਤੋਂ ਬਾਅਦ ਘੱਟੋ-ਘੱਟ ਤਾਪਮਾਨ ਹੋਰ ਹੇਠਾਂ ਆ ਜਾਵੇਗਾ।