Chandigarh,(Punjab Today News Ca):- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ (Punjab Chief Minister Bhagwant Mann) ਨੇ ਆਪਣੇ ਫੇਸਬੁੱਕ ਪੇਜ (Facebook Page) ’ਤੇ ਲਾਈਵ (Live) ਹੋ ਕੇ ਪੰਜਾਬ ਵਾਸੀਆਂ ਨੂੰ ਦੀਵਾਲੀ (Diwali) ਅਤੇ ਬੰਦੀ ਛੋੜ ਦਿਵਸ (Bandi Chhor Divas) ਦੀ ਵਧਾਈ ਦਿੱਤੀ ਹੈ,ਆਪਣੇ ਵਧਾਈ ਸੰਦੇਸ਼ ਵਿਚ ਮੁੱਖ ਮੰਤਰੀ ਨੇ ਕਿਹਾ ਕਿ ਦੀਵਾਲੀ ਦਾ ਦੀਵਾ ਹਰ ਘਰ ਵਿਚ ਤਰੱਕੀ ਤੇ ਤੰਦਰੁਸਤੀ ਦੀ ਰੋਸ਼ਨੀ ਲਿਆਵੇ।
ਉਹਨਾਂ ਨੇ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਅੱਜ ਕੱਲ੍ਹ ਪ੍ਰਦੂਸ਼ਣ ਬਹੁਤ ਵੱਧ ਰਿਹਾ ਹੈ ਤੇ ਇਸ ਲਈ ਲੋਕ ਕੋਸ਼ਿਸ਼ ਕਰ ਕੇ ਗ੍ਰੀਨ ਦੀਵਾਲੀ (Green Diwali) ਮਨਾਉਣ,ਉਹਨਾਂ ਇਹ ਵੀ ਕਿਹਾ ਕਿ ਦੀਵਾਲੀ (Diwali) ਵਾਲੇ ਦਿਨ ਬੱਚਿਆਂ ਦਾ ਖਾਸ ਖਿਆਲ ਰੱਖਿਆ ਜਾਵੇ,ਆਤਿਸ਼ਬਾਜ਼ੀ ਕਰਦੇ ਹੋਏ ਵਾਪਰਨ ਵਾਲੇ ਹਾਦਸਿਆਂ ਤੋਂ ਬਚਿਆ ਜਾਵੇ।
ਉਹਨਾਂ ਕਿਹਾ ਕਿ ਉਹ ਹੈਪੀ ਦੇ ਨਾਲ ਨਾਲ ਸਭ ਨੂੰ ਸੇਫ ਦੀਵਾਲੀ (Diwali) ਵੀ ਕਹਿੰਦੇ ਹਨ,ਉਹਨਾਂ ਕਿਹਾ ਕਿ ਪ੍ਰਸ਼ਾਸਨ ਨੂੰ ਮੁਸਤੈਦ ਰਹਿਣ ਦੇ ਹੁਕਮ ਦਿੱਤੇ ਗੲ ਹਨ ਅਤੇ ਉਹ ਲੋਕਾਂ ਨੂੰ ਅਪੀਲ ਕਰਦੇ ਹਨ ਕਿ ਪ੍ਰਸ਼ਾਸਨ ਦਾ ਸਾਥ ਦੇਣ,ਉਹਨਾਂ ਕਿਹਾ ਕਿ ਦੀਵਾਲੀ (Diwali) ਕਈ ਲੋਕਾਂ ਵਾਸਤੇ ਰੋਜ਼ਗਾਰ ਲੈ ਕੇ ਆਉਂਦੀ ਹੈ,ਜੋ ਲੋਕ ਹੱਥ ਨਾਲ ਦੀਵੇ ਬਣਾਉਂਦੇ ਹਨ,ਉਹਨਾਂ ਦਾ ਸਾਥ ਦਿੱਤਾ ਜਾਵੇ,ਉਹਨਾਂ ਲੋਕਾਂ ਤੋਂ ਦੀਵੇ ਖਰੀਦੇ ਜਾਣ ਤਾਂ ਜੋ ਉਹ ਵੀ ਦੀਵਾਲੀ ਮਨਾ ਸਕਣ।