AMRITSAR SAHIB,(PUNJAB TODAY NEWS CA):- ਇੰਡੀਗੋ (Indigo) ਨੇ 1 ਦਸੰਬਰ ਤੋਂ ਸ਼ੁਰੂ ਹੋਣ ਵਾਲੀ ਇਸ ਫਲਾਈਟ ਲਈ ਆਪਣੀ ਸਾਈਟ ‘ਤੇ ਬੁਕਿੰਗ ਵੀ ਸ਼ੁਰੂ ਕਰ ਦਿੱਤੀ ਹੈ,ਇਸ ਉਡਾਣ ਦੇ ਸ਼ੁਰੂ ਹੋਣ ਨਾਲ ਜਿਥੇ ਸਪਾਈਸ ਜੈੱਟ (Spice Jet) ਦੀ ਮੋਨੋਪੋਲੀ ਟੁੱਟ ਜਾਏਗੀ,ਉੱਥੇ ਹੀ ਯਾਤਰੀਆਂ ਦੇ ਪੈਸੇ ਦੇ ਨਾਲ-ਨਾਲ ਸਮੇਂ ਦੀ ਵੀ ਬੱਚਤ ਹੋਵੇਗੀ।
ਇੰਡੀਗੋ ਏਅਰਲਾਈਨਜ਼ (Indigo Airlines) ਨੇ ਅੰਮ੍ਰਿਤਸਰ ਅਤੇ ਗੁਜਰਾਤ ਦੇ ਅਹਿਮਦਾਬਾਦ ਵਿਚਾਲੇ ਉਡਾਣਾਂ ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ,ਇੰਡੀਗੋ (Indigo) ਦੀ ਵੈੱਬਸਾਈਟ ਤੋਂ ਮਿਲੀ ਜਾਣਕਾਰੀ ਮੁਤਾਬਕ ਏਅਰਲਾਈਨਜ਼ (Airlines) ਨੇ 1 ਦਸੰਬਰ ਤੋਂ ਹਫ਼ਤੇ ਵਿੱਚ ਤਿੰਨ ਦਿਨ ਅੰਮ੍ਰਿਤਸਰ ਤੋਂ ਅਹਿਮਦਾਬਾਦ (Amritsar To Ahmedabad) ਲਈ ਉਡਾਣਾਂ ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ।
ਇਹ ਫਲਾਈਟ ਹਰ ਮੰਗਲਵਾਰ,ਵੀਰਵਾਰ ਅਤੇ ਸ਼ਨੀਵਾਰ ਨੂੰ ਦੋਹਾਂ ਸ਼ਹਿਰਾਂ ਵਿਚਾਲੇ ਉਡਾਣ ਭਰੇਗੀ,ਇਹ ਫਲਾਈਟ ਅੰਮ੍ਰਿਤਸਰ (Flight Amritsar) ਤੋਂ ਸ਼ਾਮ 7.25 ‘ਤੇ ਉਡਾਣ ਭਰੇਗੀ ਅਤੇ ਰਾਤ 9.35 ‘ਤੇ ਅਹਿਮਦਾਬਾਦ, ਗੁਜਰਾਤ ਦੇ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਉਤਰੇਗੀ,ਇਸੇ ਤਰ੍ਹਾਂ ਅਹਿਮਦਾਬਾਦ ਤੋਂ ਇਹ ਉਡਾਣ ਸ਼ਾਮ 4:50 ‘ਤੇ ਉਡਾਣ ਭਰੇਗੀ ਅਤੇ ਇਹ ਉਡਾਣ ਸ਼ਾਮ 6.55 ‘ਤੇ ਅੰਮ੍ਰਿਤਸਰ ਦੇ ਸ਼੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ (Shri Guru Ramdas Ji International Airport)‘ਤੇ ਉਤਰੇਗੀ।