PUNJAB TODAY NEWS CA:- ਲਿਜ਼ ਟਰਸ (Liz Truss) ਦੇ ਅਸਤੀਫੇ ਤੋਂ ਬਾਅਦ,ਕੰਜ਼ਰਵੇਟਿਵ ਪਾਰਟੀ (Conservative Party) ਨੇ ਨਵੇਂ ਨੇਤਾ ਦੀ ਭਾਲ ਸ਼ੁਰੂ ਕਰ ਦਿੱਤੀ,ਤਿੰਨ ਲੋਕ ਦੌੜ ਵਿੱਚ ਸਨਕ ਦੇ ਨਾਲ ਸਭ ਤੋਂ ਅੱਗੇ ਸਨ,ਪਰ ਸਾਬਕਾ ਪ੍ਰਧਾਨ ਮੰਤਰੀ ਬੋਰਿਸ ਜੌਨਸਨ (Former Prime Minister Boris Johnson) ਦੇ ਪਿੱਛੇ ਹਟਣ ਤੋਂ ਬਾਅਦ ਉਨ੍ਹਾਂ ਲਈ ਪ੍ਰਧਾਨ ਮੰਤਰੀ ਬਣਨ ਦਾ ਰਸਤਾ ਸਾਫ਼ ਹੋ ਗਿਆ,ਰਿਸ਼ੀ ਸੁਨਕ ਨੂੰ ਕੰਜ਼ਰਵੇਟਿਵ ਪਾਰਟੀ (Conservative Party) ਦਾ ਨੇਤਾ ਚੁਣ ਲਿਆ ਗਿਆ ਹੈ।
ਇਸ ਚੋਣ ਨਾਲ ਉਹ ਬ੍ਰਿਟੇਨ ਦੇ ਅਗਲੇ ਪ੍ਰਧਾਨ ਮੰਤਰੀ ਬਣ ਜਾਣਗੇ,ਲਿਜ਼ ਟਰਸ ਦੇ ਅਸਤੀਫੇ ਤੋਂ ਬਾਅਦ ਕੰਜ਼ਰਵੇਟਿਵ ਪਾਰਟੀ (Conservative Party) ਨੇ ਨਵਾਂ ਨੇਤਾ ਚੁਣਿਆ ਹੈ,ਜਿਸ ‘ਚ ਰਿਸ਼ੀ ਸੁਨਕ ਦੀ ਜਿੱਤ ਹੋਈ ਹੈ,ਦਰਅਸਲ,ਨਵੇਂ ਪੀਐਮ ਅਹੁਦੇ ਦੀ ਦੌੜ ਵਿੱਚ ਸਾਬਕਾ ਪੀਐਮ ਬੋਰਿਸ ਜਾਨਸਨ,ਰਿਸ਼ੀ ਸੁਨਕ ਅਤੇ ਪੇਨੀ ਮੋਰਡੈਂਟ ਮੈਦਾਨ ਵਿੱਚ ਸਨ।
ਪਰ ਦੋਵਾਂ ਦੇ ਪਿੱਛੇ ਹਟਣ ਤੋਂ ਬਾਅਦ ਰਿਸ਼ੀ ਸੁਨਕ ਦਾ ਰਾਹ ਆਸਾਨ ਹੋ ਗਿਆ ਅਤੇ ਉਹ ਬਿਨਾਂ ਮੁਕਾਬਲਾ ਆਗੂ ਚੁਣੇ ਗਏ,ਰਿਸ਼ੀ ਸੁਨਕ (Rishi Sunak) ਇੰਗਲੈਂਡ ਦੇ ਪਹਿਲੇ ਭਾਰਤੀ ਮੂਲ ਦੇ ਪ੍ਰਧਾਨ ਮੰਤਰੀ ਹਨ,ਬ੍ਰਿਟੇਨ (Britain) ਦੇ ਇਤਿਹਾਸ ਵਿੱਚ ਪਹਿਲੇ ਹਿੰਦੂ ਪ੍ਰਧਾਨ ਮੰਤਰੀ ਹੁਣ ਕੰਜ਼ਰਵੇਟਿਵ ਪਾਰਟੀ (Conservative Party) ਦੇ ਨੇਤਾ ਹੋਣਗੇ,42 ਸਾਲਾ ਸਾਬਕਾ ਚਾਂਸਲਰ ਨੂੰ ਇਸ ਵਾਰ 357 ਟੋਰੀ ਸੰਸਦ ਮੈਂਬਰਾਂ ਵਿੱਚੋਂ ਅੱਧੇ ਤੋਂ ਵੱਧ ਦਾ ਸਮਰਥਨ ਹਾਸਲ ਸੀ।
ਭਾਰਤੀ ਮੂਲ ਦੇ ਰਿਸ਼ੀ ਸੁਨਕ (Rishi Sunak) ਨੇ ਸੋਮਵਾਰ ਨੂੰ ਕੰਜ਼ਰਵੇਟਿਵ ਪਾਰਟੀ (Conservative Party) ਦੇ ਨੇਤਾ ਲਈ ਨਾਮਜ਼ਦਗੀ ਦਾਖਲ ਕੀਤੀ ਸੀ,ਉਨ੍ਹਾਂ ਤੋਂ ਇਲਾਵਾ ਕਿਸੇ ਹੋਰ ਉਮੀਦਵਾਰ ਨੂੰ ਲੋੜੀਂਦੇ 100 ਸੰਸਦ ਮੈਂਬਰਾਂ ਦਾ ਸਮਰਥਨ ਨਹੀਂ ਸੀ,ਇੱਕ ਦਿਨ ਪਹਿਲਾਂ ਹੀ ਸਾਬਕਾ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਮੈਦਾਨ ਤੋਂ ਹਟਣ ਦਾ ਐਲਾਨ ਕੀਤਾ ਸੀ,ਜਦਕਿ ਪੈਨੀ ਮੋਰਡੈਂਟ (Penny Mordant) ਨੇ ਨਾਮਜ਼ਦਗੀਆਂ ਦੀ ਸਮਾਪਤੀ ਤੋਂ ਕੁਝ ਸਮਾਂ ਪਹਿਲਾਂ ਹੀ ਅਸਤੀਫਾ ਦੇ ਦਿੱਤਾ।
ਸੰਸਦੀ ਮੈਂਬਰਾਂ ਦੀ ਪ੍ਰਭਾਵਸ਼ਾਲੀ 1922 ਬੈਕਬੈਂਚ ਕਮੇਟੀ ਦੇ ਚੇਅਰਮੈਨ ਸਰ ਗ੍ਰਾਹਮ ਬ੍ਰੈਡੀ (Chairman Sir Graham Brady) ਨੇ ਪਾਰਲੀਮੈਂਟ ਕੰਪਲੈਕਸ (Parliament Complex) ਵਿੱਚ ਘੋਸ਼ਣਾ ਕੀਤੀ ਕਿ ਉਸਨੂੰ ਸਿਰਫ ਇੱਕ ਨਾਮਜ਼ਦਗੀ ਪ੍ਰਾਪਤ ਹੋਈ ਸੀ ਅਤੇ ਇਸ ਲਈ ਸੁਨਕ ਨੂੰ ਲੀਡਰਸ਼ਿਪ ਲਈ ਬਿਨਾਂ ਵਿਰੋਧ ਚੁਣਿਆ ਗਿਆ ਸੀ,ਹੁਣ ਕਿੰਗ ਚਾਰਲਸ III ਰਸਮੀ ਤੌਰ ‘ਤੇ ਬ੍ਰਿਟੇਨ (Britain) ਦੇ ਨਵੇਂ ਪ੍ਰਧਾਨ ਮੰਤਰੀ ਦਾ ਐਲਾਨ ਕਰਨਗੇ,ਸਹੁੰ ਚੁੱਕਣ ਤੋਂ ਬਾਅਦ,ਸੁਨਕ 10 ਡਾਊਨਿੰਗ ਸਟ੍ਰੀਟ ‘ਤੇ ਆਪਣੇ ਮੰਤਰੀ ਮੰਡਲ ਦੇ ਨਾਵਾਂ ਦਾ ਐਲਾਨ ਕਰਨਗੇ,ਇਸ ਤੋਂ ਬਾਅਦ ਉਹ ਦੇਸ਼ ਨੂੰ ਆਪਣਾ ਸੰਬੋਧਨ ਦੇਣਗੇ,ਸਹੁੰ ਚੁੱਕਣ ਦੀ ਸਮਾਂ ਸੀਮਾ ਅਜੇ ਤੈਅ ਨਹੀਂ ਕੀਤੀ ਗਈ ਹੈ।