Wednesday, March 29, 2023
spot_imgspot_imgspot_imgspot_img
Homeਕੈਨੇਡਾ ਦੀਆਂ ਖਬਰਾਂCanada-India Foundation ਵਲੋ ਰਿਸ਼ੀ ਸੂਨਕ ਦੇ ਪ੍ਰਧਾਨ ਮੰਤਰੀ ਬਣਨ ਦਾ ਸਵਾਗਤ

Canada-India Foundation ਵਲੋ ਰਿਸ਼ੀ ਸੂਨਕ ਦੇ ਪ੍ਰਧਾਨ ਮੰਤਰੀ ਬਣਨ ਦਾ ਸਵਾਗਤ

PUNJAB TODAY NEWS CA:-

VANCOUVER,(PUNJAB TODAY NEWS CA):- ਫਰੈਂਡਜ਼ ਆਫ ਕੈਨੇਡਾ-ਇੰਡੀਆ ਫਾਉਂਡੇਸ਼ਨ (Friends of Canada-India Foundation) ਦੇ ਪ੍ਰਧਾਨ ਮਨਿੰਦਰ ਸਿੰਘ ਗਿੱਲ (Maninder Singh Gill) ਨੇ ਭਾਰਤੀ ਮੂਲ ਦੇ ਬ੍ਰਿਟਿਸ਼ ਨਾਗਰਿਕ ਰਿਸ਼ੀ ਸੁਨਕ ਦੇ ਬਰਤਾਨੀਆ ਦਾ ਪ੍ਰਧਾਨ ਮੰਤਰੀ ਚੁਣੇ ਜਾਣ ਤੇ ਭਾਰੀ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਹੈ ਕਿ ਸੁਨਕ ਦੀ ਇਸ ਮਾਣਮੱਤੀ ਪ੍ਰਾਪਤੀ ਤੇ ਸਿਰਫ਼ ਭਾਰਤ ਵਿੱਚ ਵੱਸਣ ਵਾਲੇ ਹੀ ਨਹੀਂ ਸਗੋਂ ਦੁਨੀਆਂ ਦੇ ਕੋਨੇ-ਕੋਨੇ ਵਿੱਚ ਬੈਠੇ ਭਾਰਤੀ ਲੋਕ ਅਤੇ ਘੱਟ ਗਿਣਤੀ ਭਾਈਚਾਰੇ ਖ਼ੁਸ਼ੀ ਚ ਖੀਵੇ ਹੋ ਰਹੇ ਹਨ,ਭਾਰਤੀਆਂ ਦੀ ਇਸ ਖੁਸ਼ੀ ਦਾ ਸੱਚਮੁੱਚ ਇੱਕ ਮਤਲਬ ਹੈ ਤੇ ਉਹ ਹੱਕਦਾਰ ਵੀ ਹਨ ਕਿ ਇਸ ਵੱਡੀ ਪ੍ਰਾਪਤੀ ਤੇ ਮਾਣ ਕਰ ਸਕਣ।


ਬ੍ਰਿਟਿਸ਼ (British) ਹਕੂਮਤ ਨੇ ਕਰੀਬ ਸੌ ਸਾਲ ਪੰਜਾਬ ਅਤੇ ਕਰੀਬ 200 ਸਾਲ ਦਾ ਸਮਾਂ ਭਾਰਤ ਤੇ ਰਾਜ ਕੀਤਾ ਸੀ ਤੇ ਓਸ ਗੁਲਾਮੀ ਨੂੰ ਭਾਰਤੀਆਂ ਨੇ ਆਪਣੇ ਪਿੰਡੇ ਤੇ ਕਿਸ ਤਰ੍ਹਾਂ ਹੰਢਾਇਆ ਸੀ,ਨਵੀਂ ਪੀੜ੍ਹੀ ਨੂੰ ਉਸਦਾ ਅਹਿਸਾਸ ਨਹੀਂ ਹੋ ਸਕਦਾ,ਹੁਣ ਜਦੋਂ ਇਕ ਭਾਰਤੀ ਮੂਲ ਦਾ ਇਕ ਸ਼ਖ਼ਸ ਉਸ ਬ੍ਰਿਟਿਸ਼ (British) ਦੀ ਅਗਵਾਈ ਕਰੇਗਾ ਤਾਂ ਸਾਡੀ ਸਾਰਿਆਂ ਦੀ ਖ਼ੁਸ਼ੀ ਸਮਝ ਵਿੱਚ ਆਉਂਦੀ ਹੈ,ਪਰ ਭਾਰਤ ਵਿਰੋਧੀ ਡੋਗਰਾ ਬਿਰਤੀ ਦਾ ਚਾਅ ਸਮਝ ਤੋਂ ਬਾਹਰ ਹੈ।

ਉਹਨਾਂ ਆਪਣੇ ਬਿਆਨ ਵਿਚ ਡੋਗਰਾ ਬਿਰਤੀ ਲੋਕਾਂ ਵਲੋਂ ਕੈਨੇਡੀਅਨ (Canadian) ਸਿਆਸਤ ਵਿਚ ਅੱਗੇ ਆਉਣ ਵਾਲੇ ਭਾਰਤੀ ਮੂਲ ਦੇ ਆਗੂਆਂ ਦਾ ਵਿਰੋਧ ਕਰਨ ਵਾਲਿਆਂ ਦੀ ਸੋਚ ਉਪਰ ਅਫਸੋਸ ਪ੍ਰਗਟ ਕੀਤਾ ਹੈ,ਉਹਨਾਂ ਨਾਲ ਹੀ ਕਿਹਾ ਕਿ ਫਰੈਂਡਜ ਆਫ ਕੈਨੇਡਾ ਇੰਡੀਆ ਫਾਊਂਡੇਸ਼ਨ (Friends of Canada India Foundation) ਵਲੋਂ ਭਾਰਤੀ ਮੂਲ ਦੇ ਕੈਨੇਡੀਅਨ (Canadian) ਸਿਆਸਤ ਵਿੱਚ ਸਰਗਰਮ ਕਿਸੇ ਵੀ ਸ਼ਖ਼ਸੀਅਤ ਦੀ ਬਿਨਾਂ ਰੰਗ,ਜਾਤ,ਗੋਤ ਜਾਂ ਧਰਮ ਦੇ ਵਖਰੇਵੇਂ ਦੇ ਸਦਾ ਚੜ੍ਹਦੀ ਕਲਾ ਲਈ ਤਨੋਂ ਮਨੋਂ ਤੇ ਧਨੋਂ ਸਹਿਯੋਗ ਕਰਨ ਦਾ ਅਹਿਦ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -spot_imgspot_img

Most Popular