
AMRITSAR SAHIB,(PUNJAB TODAY NEWS CA):- ਪੰਜਾਬ ਦੇ ਅੰਮ੍ਰਿਤਸਰ ‘ਚ ਸੋਮਵਾਰ ਸਵੇਰੇ ਇਕ ਇਲੈਕਟ੍ਰਾਨਿਕ ਦੀ ਦੁਕਾਨ ‘ਚ ਅੱਗ ਲੱਗ ਗਈ,ਗੁਆਂਢੀ ਹੋਟਲ ਦੇ ਕਰਮਚਾਰੀਆਂ ਨੇ ਫਾਇਰ ਬ੍ਰਿਗੇਡ ਅਤੇ ਦੁਕਾਨ ਮਾਲਕ ਨੂੰ ਸੂਚਿਤ ਕੀਤਾ,ਦੁਕਾਨ ਮਾਲਕ ਦੇ ਪਹੁੰਚਣ ਤੋਂ ਪਹਿਲਾਂ ਹੀ ਫਾਇਰ ਬ੍ਰਿਗੇਡ ਮੌਕੇ ‘ਤੇ ਪਹੁੰਚ ਗਈ,ਅੱਗ ਬੁਝਾਉਣ ਦੇ ਯਤਨ ਜਾਰੀ ਹਨ,ਪਲਾਸਟਿਕ ਅਤੇ ਗੱਤੇ (Plastic And Cardboard) ਦੀ ਬਹੁਤਾਤ ਹੋਣ ਕਾਰਨ ਅੱਗ ‘ਤੇ ਕਾਬੂ ਪਾਉਣਾ ਮੁਸ਼ਕਲ ਹੈ,ਸਵੇਰੇ ਕਰੀਬ 6 ਵਜੇ ਅੱਗ ਲੱਗਣ ਦੀ ਸੂਚਨਾ ਫਾਇਰ ਬ੍ਰਿਗੇਡ (Fire Brigade) ਨੂੰ ਦਿੱਤੀ ਗਈ,ਟਾਊਨ ਹਾਲ ਫਾਇਰ ਬ੍ਰਿਗੇਡ ਦਫ਼ਤਰ (Town Hall Fire Brigade Office) ਦੀ ਇੱਕ ਗੱਡੀ 10 ਮਿੰਟਾਂ ਵਿੱਚ ਮੌਕੇ ’ਤੇ ਪਹੁੰਚ ਗਈ।
ਅੱਗ ‘ਤੇ ਕਾਬੂ ਪਾਉਣ ਲਈ ਫਾਇਰ ਬ੍ਰਿਗੇਡ (Fire Brigade) ਦੀਆਂ ਦੋ ਗੱਡੀਆਂ ਅਤੇ ਸੇਵਾ ਕਮੇਟੀ ਦੀ ਗੱਡੀ ਲੱਗੀ ਹੋਈ ਸੀ,ਅੱਗ ਇਮਾਰਤ ਦੀ ਤੀਜੀ ਮੰਜ਼ਿਲ ਤੋਂ ਲੱਗੀ,ਤੀਜੀ ਮੰਜ਼ਿਲ ‘ਤੇ Electronics Items,TV,Cooler,Washing Machine ਆਦਿ ਰੱਖੇ ਹੋਏ ਹਨ,ਤੀਜੀ ਮੰਜ਼ਿਲ ਜਿੱਥੇ ਅੱਗ ਲੱਗੀ, ਉੱਥੇ ਕੋਈ ਖਿੜਕੀ ਨਹੀਂ ਹੈ,ਇੱਕ ਸ਼ਟਰ ਫਿੱਟ ਕੀਤਾ ਹੋਇਆ ਹੈ,ਜੋ ਕਿ ਬੰਦ ਹੈ,ਪਲਾਸਟਿਕ ਅਤੇ ਗੱਤੇ (Plastic And Cardboard) ਦੀ ਬਹੁਤਾਤ ਹੋਣ ਕਾਰਨ ਅੱਗ ‘ਤੇ ਕਾਬੂ ਪਾਉਣਾ ਮੁਸ਼ਕਲ ਹੈ,ਅੱਗ ਬੁਝਾਊ ਅਮਲੇ ਨੂੰ ਪੌੜੀਆਂ ਰਾਹੀਂ ਉੱਪਰ ਤੱਕ ਪਹੁੰਚਣ ਲਈ ਰੋਸ਼ਨੀ ਨਾ ਹੋਣ ਕਾਰਨ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।