
Surrey,(Punjab Today News Ca):- ਪੰਜਾਬ ਦਿਹਾੜੇ ਮੌਕੇ ਬ੍ਰਿਟਿਸ਼ ਕੋਲੰਬੀਆ (British Columbia) ਦੀ ਵਿਧਾਨ ਸਭਾ ਦਾ ਹਾਲ ਉਸ ਵੇਲੇ ਤਾੜੀਆਂ ਨਾਲ ਗੂੰਜ ਉੱਠਿਆ ਜਦੋਂ ਪੰਜਾਬੀ ਵਿਧਾਇਕਾ ਰਚਨਾ ਸਿੰਘ (Punjabi MLA Rachna Singh) ਨੇ ਪੰਜਾਬੀ ਵਿੱਚ ਭਾਸ਼ਣ ਦਿੱਤਾ,ਰਚਨਾ ਸਿੰਘ ਬ੍ਰਿਟਿਸ਼ ਕੋਲੰਬੀਆ (British Columbia) ਵਿੱਚ ਨਸਲਵਾਦ ਵਿਰੋਧੀ ਮਾਮਲਿਆਂ ਦੀ ਸੰਸਦੀ ਸਕੱਤਰ ਹੈ ਅਤੇ ਕਿਸੇ ਵੀ ਵਿਧਾਇਕ ਵੱਲੋਂ ਵਿਧਾਨ ਸਭਾ ਵਿੱਚ ਪੰਜਾਬੀ ਬੋਲਣ ਦਾ ਇਹ ਪਹਿਲਾ ਮੌਕਾ ਹੈ,ਇਹ ਇਤਿਹਾਸਿਕ ਪਲ ਸਨ ਜਦੋਂ ਰਚਨਾ ਸਿੰਘ ਨੇ ਵਿਧਾਨ ਸਭਾ ਵਿੱਚ ਬੋਲਿਆ ਕਿ ਅੱਜ ਦੇ ਦਿਨ ਸੰਨ 1966 ਵਿੱਚ ਪੰਜਾਬੀ ਸੂਬਾ ਹੋਂਦ ਵਿੱਚ ਆਇਆ ਸੀ ਅਤੇ ਕਿਸ ਤਰਾਂ ਸਾਡੇ ਵਡੇਰਿਆਂ ਨੇ ਇਸ ਲਈ ਜੱਦੋਜਹਿਦ ਕੀਤੀ ਸੀ,ਉਨਾ ਕਿਹਾ ਕਿ ਮੈਨੂੰ ਪੰਜਾਬੀ ਹੋਣ ਉਤੇ ਮਾਣ ਹੈ ਅਤੇ ਮੈਂ ਕੈਨੇਡਾ (Canada) ਦੇਸ਼ ਦਾ ਸ਼ੁਕਰ ਅਦਾ ਕਰਦੀ ਹਾਂ ਜਿਸ ਨੇ ਮੇਰੀ ਮਾਤ ਢਾਸ਼ਾ ਪੰਜਾਬੀ ਨੂੰ ਏਥੇ ਪ੍ਰਫੁੱਲਿਤ ਹੋਣ ਦਾ ਮੌਕਾ ਦਿੱਤਾ।