spot_img
Friday, April 19, 2024
spot_img
spot_imgspot_imgspot_imgspot_img
Homeਪੰਜਾਬਬੈਲਜੀਅਮ ਦੀ ਗੋਰੀ ਨੇ ਨਿਹੰਗ ਸਿੰਘ ਨਾਲ ਕਰਾਇਆ ਆਨੰਦ ਕਾਰਜ, ਬਾਣਾ ਧਾਰਨ...

ਬੈਲਜੀਅਮ ਦੀ ਗੋਰੀ ਨੇ ਨਿਹੰਗ ਸਿੰਘ ਨਾਲ ਕਰਾਇਆ ਆਨੰਦ ਕਾਰਜ, ਬਾਣਾ ਧਾਰਨ ਕਰ ਬਣੀ ਸਿੰਘਣੀ

Punjab Today News Ca:-

Sultanpur Lodhi,(Punjab Today News Ca):- ਸ੍ਰੀ ਗੁਰੂ ਨਾਨਕ ਦੇਵ ਜੀ ਦੇ 553ਵੇਂ ਪ੍ਰਕਾਸ਼ ਪੁਰਬ ਦੇ ਸ਼ੁਭ ਮੌਕੇ ‘ਤੇ ਸੁਲਤਾਨਪੁਰ ਲੋਧੀ ਵਿਖੇ ਗੁਰਦੁਆਰਾ ਸ੍ਰੀ ਬੇਰ ਸਾਹਿਬ (Gurdwara Sri Ber Sahib) ਮੱਥਾ ਟੇਕਣ ਆਏ ਨਿਹੰਗ ਸਿੰਘ ਜ਼ੈਲ ਸਿੰਘ ਆਨੰਦ (Nihang Singh Zail Singh Anand) ਅਤੇ ਜਗਦੀਪ ਕੌਰ ਚਰਚਾ (Jagdeep Kaur Discussion) ਵਿੱਚ ਹਨ,ਸੰਗਤਾਂ ਨਿਹੰਗ ਸਿੰਘ ਅਤੇ ਸਿੰਘਣੀ ਨਾਲ ਸੈਲਫੀ ਲੈ ਰਹੀਆਂ ਹਨ,ਦਰਅਸਲ ਜਗਦੀਪ ਕੌਰ ਬੈਲਜੀਅਮ ਦੀ ਰਹਿਣ ਵਾਲੀ ਗੋਰੀ ਸੀ,ਜੋਕਿ ਨਿਹੰਗ ਸਿੰਘ ਨਾਲ ਵਿਆਹ ਕਰਵਾਇਆ ਅਤੇ ਸਿੰਘਣੀ ਬਣ ਗਈ।

ਜਾਣਕਾਰੀ ਦਿੰਦਿਆਂ ਨਿਹੰਗ ਸਿੰਘ ਜ਼ੈਲ ਸਿੰਘ ਆਨੰਦ (Nihang Singh Zail Singh Anand ਨੇ ਦੱਸਿਆ ਕਿ ਉਨ੍ਹਾਂ ਦੀ ਆਪਸੀ ਦੋਸਤੀ ਫੇਸਬੁੱਕ ਰਾਹੀਂ ਹੋਈ ਸੀ,ਪਹਿਲਾਂ ਤਾਂ ਜਗਦੀਪ ਕੌਰ ਮੇਰੀ ਭਾਸ਼ਾ ਨਹੀਂ ਸਮਝਦੀ ਸੀ,ਕਿਉਂਕਿ ਉਹ ਸਿਰਫ਼ ਅੰਗਰੇਜ਼ੀ ਹੀ ਜਾਣਦੀ ਸੀ,ਇਸ ਤੋਂ ਬਾਅਦ ਉਸ ਨੇ ਮੈਨੂੰ ਕਿਹਾ ਕਿ ਤੁਸੀਂ ਜੋ ਕਹਿਣਾ ਚਾਹੁੰਦੇ ਹੋ,ਉਸ ਨੂੰ ਟਰਾਂਸਲੇਸ਼ਨ ਕਰਕੇ ਭੇਜ ਦਿਓ।

ਇਸ ਤੋਂ ਬਾਅਦ ਸਾਡੀ ਗੱਲਬਾਤ ਜਾਰੀ ਰਹੀ,ਕੁਝ ਸਮੇਂ ਬਾਅਦ ਜਗਦੀਪ ਕੌਰ ਬੈਲਜੀਅਮ (Jagdeep Kaur Belgium) ਤੋਂ ਸੁਲਤਾਨਪੁਰ ਲੋਧੀ (Sultanpur Lodhi) ਆਈ ਅਤੇ ਮੇਰੇ ਨਾਲ ਗੁਰੂ ਪਾਤਸ਼ਾਹ ਜੀ ਦੀ ਹਜ਼ੂਰੀ ਵਿੱਚ ਅਨੰਦ ਕਾਰਜ ਕਰਵਾਇਆ,ਉਸ ਤੋਂ ਬਾਅਦ ਉਸ ਨੇ ਮੈਨੂੰ ਦੱਸਿਆ ਕਿ ਉਹ ਗੁਰੂ ਜੀ ਦਾ ਬਾਣਾ ਧਾਰਨ ਕਰਨਾ ਚਾਹੁੰਦੀ ਹੈ,ਉਸ ਤੋਂ ਬਾਅਦ ਸਿੱਖਣੀ ਸਜੀ ਅਤੇ ਮੇਰੇ ਨਾਲ ਰਹਿਣ ਦਾ ਪ੍ਰਣ ਲਿਆ ਅਤੇ ਅੰਮ੍ਰਿਤ ਵੀ ਛਕਿਆ।

ਇਸ ਮੌਕੇ ਜਗਦੀਪ ਕੌਰ ਨੇ ਕਿਹਾ ਕਿ ਉਨ੍ਹਾਂ ਨੂੰ ਸੁਲਤਾਨਪੁਰ ਲੋਧੀ (Sultanpur Lodhi) ਦੀ ਪਵਿੱਤਰ ਧਰਤੀ ਬਹੁਤ ਪਸੰਦ ਆਈ ਹੈ,ਇਸ ਦੌਰਾਨ ਉਨ੍ਹਾਂ ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਖੇ ਵੀ ਮੱਥਾ ਟੇਕਿਆ,ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਬੰਦੀ ਛੋੜ ਦਿਵਸ ਵਾਲੇ ਦਿਨ ਅੰਮ੍ਰਿਤਸਰ (Amritsar) ਵਿਖੇ ਮੱਥਾ ਟੇਕਿਆ,ਉਨ੍ਹਾਂ ਨੇ ਪੰਜਾਬ ਦੇ ਇਤਿਹਾਸਕ ਸਥਾਨਾਂ ਦਾ ਦੌਰਾ ਕੀਤਾ ਸੀ।

RELATED ARTICLES

LEAVE A REPLY

Please enter your comment!
Please enter your name here

- Advertisment -spot_imgspot_img

Most Popular

Recent Comments