
Ottawa,(Punjab Today News Ca):- ਗੁਰੂ ਨਾਨਕ ਦੇਵ ਜੀ (Guru Nanak Dev Ji) ਦੇ ਪ੍ਰਕਾਸ਼ ਪੁਰਬ (Prakash Purab) ਉੱਤੇ ਕੰਜ਼ਰਵੇਟਿਵ ਪਾਰਟੀ ਆਗੂ ਪਿਏਰ ਪੌਲੀਏਵਰ (Conservative Party leader Pierre Poulievre) ਵੱਲੋਂ ਸਮੁੱਚੀ ਸਿੱਖ ਕਮਿਊਨਿਟੀ ਨੂੰ ਵਧਾਈਆਂ ਦਿੱਤੀਆਂ ਗਈਆਂ,ਇਸ ਮੌਕੇ ਜਾਰੀ ਕੀਤੇ ਇੱਕ ਬਿਆਨ ਵਿੱਚ ਉਨ੍ਹਾਂ ਆਖਿਆ ਕਿ ਅੱਜ ਕੈਨੇਡਾ ਤੇ ਦੁਨੀਆ ਭਰ ਦੇ ਸਿੱਖ,ਸਿੱਖ ਧਰਮ ਦੇ ਬਾਨੀ ਗੁਰੂ ਨਾਨਕ ਦੇਵ ਜੀ (Guru Nanak Dev Ji) ਦੇ ਪ੍ਰਕਾਸ਼ ਪੁਰਬ (Prakash Purab) ਦੇ ਜਸ਼ਨ ਮਨਾ ਰਹੇ ਹਨ।
ਉਨ੍ਹਾਂ ਆਖਿਆ ਕਿ ਗੁਰੂ ਨਾਨਕ ਦੇਵ ਜੀ (Guru Nanak Dev Ji) ਨੇ ਸ਼ਾਂਤੀ,ਫਰਾਖ਼ਦਿਲੀ ਤੇ ਰਹਿਮਦਿਲੀ ਦੀਆਂ ਕਦਰਾਂ ਕੀਮਤਾਂ ਨੂੰ ਅਪਨਾਉਣ ਦਾ ਸੁਨੇਹਾ ਲੋਕਾਂ ਨੂੰ ਦਿੱਤਾ,ਬਚਪਨ ਵਿੱਚ ਵੀ ਗੁਰੂ ਜੀ ਨੇ ਇਹੋ ਸੇਧ ਦਿੱਤੀ ਕਿ ਹੋਰਨਾਂ ਨਾਲ ਰਲ ਮਿਲ ਕੇ ਕਿਵੇਂ ਰਹਿਣਾ ਹੈ,ਉਹ ਸਾਰਿਆਂ ਨੂੰ ਇੱਕ ਨਜ਼ਰ ਨਾਲ ਵੇਖਦੇ ਸਨ।
ਉਨ੍ਹਾਂ ਦੀ ਨਿਸਵਾਰਥਤਾ ਤੋਂ ਦੁਨੀਆਂ ਭਰ ਦੇ ਕਈ ਮਿਲੀਅਨ ਸਿੱਖ ਪ੍ਰਭਾਵਿਤ ਹੋਏ,ਉਨ੍ਹਾਂ ਦੇ ਦੱਸੇ ਮਾਰਗ ਉੱਤੇ ਚੱਲ ਕੇ ਕਈ ਸਿੱਖ ਆਪਣੀਆਂ ਜਿ਼ੰਦਗੀਆਂ ਸੰਵਾਰ ਰਹੇ ਹਨ,ਸਿੱਖ ਭਾਈਚਾਰਾ ਗੁਰੂ ਨਾਨਕ ਦੇਵ ਜੀ (Guru Nanak Dev Ji) ਵੱਲੋਂ ਦਰਸਾਏ ਮਾਰਗ ਉੱਤੇ ਤੁਰਨ ਦੀ ਕੋਸਿ਼ਸ਼ ਕਰ ਰਿਹਾ ਹੈ,ਇਨ੍ਹਾਂ ਜਸ਼ਨਾਂ ਦਰਮਿਆਨ ਸਿੱਖ ਪਾਠ ਕਰਦੇ ਹਨ, ਕੀਰਤਨ ਕਰਦੇ ਹਨ, ਹਮੇਸ਼ਾਂ ਨਾਮ ਜਪਣ, ਦਸਾਂ ਨੰਹੁਆਂ ਦੀ ਕਮਾਈ ਖਾਣ, ਵੰਡ ਛਕਣ ਵਰਗੀਆਂਗੁਰੂ ਨਾਨਕ ਦੇਵ ਜੀ (Guru Nanak Dev Ji) ਦੀਆਂ ਸਿੱਖਿਆਵਾਂ ਉੱਤੇ ਚੱਲਣ ਦੀ ਕੋਸਿ਼ਸ਼ ਕਰਦੇ ਹਨ,ਇਸ ਦੌਰਾਨ ਲੰਗਰ ਲਾਏ ਜਾਂਦੇ ਹਨ ਤੇ ਕਮਿਊਨਿਟੀਜ਼ (Communities) ਨਾਲ ਸਾਂਝ ਵਧਾਉਣ ਦਾ ਯਤਨ ਕੀਤਾ ਜਾਂਦਾ ਹੈ।
ਉਨ੍ਹਾਂ ਆਖਿਆ ਕਿ ਅੱਧਾ ਮਿਲੀਅਨ ਸਿੱਖ ਕੈਨੇਡਾ ਵਿੱਚ ਰਹਿੰਦੇ ਹਨ ਤੇ ਦੇਸ਼ ਨੂੰ ਹੋਰ ਸ਼ਾਂਤ ਬਣਾਉਣ ਤੇ ਹਮੇਸ਼ਾਂ ਖੁੱਲ੍ਹ ਕੇ ਦੂਜਿਆਂ ਦਾ ਸਵਾਗਤ ਕਰਨ ਵਾਲੀ ਥਾਂ ਬਣਾਉਣ ਲਈ ਉਪਰਾਲੇ ਕਰਨ ਵਿੱਚ ਰੁੱਝੇ ਰਹਿੰਦੇ ਹਨ,ਉਨ੍ਹਾ ਦੇ ਯੋਗਦਾਨ ਸਦਕਾ ਕੈਨੇਡੀਅਨਜ਼ (Canadians) ਦੀ ਜਿ਼ੰਦਗੀ ਖੁਸ਼ਹਾਲ ਹੋਈ ਹੈ ਤੇ ਉਹ ਹੋਰਨਾਂ ਕਮਿਊਨਿਟੀਜ਼ ਦੀ ਮਦਦ ਕਰਨ ਤੇ ਖੁਸ਼ੀ ਵੰਡਣ ਲਈ ਤਿਆਰ ਰਹਿੰਦੇ ਹਨ,ਅਖੀਰ ਵਿੱਚ ਪੌਲੀਏਵਰ ਨੇ ਆਪਣੇ ਵੱਲੋਂ ਤੇ ਆਪਣੇ ਪਰਿਵਾਰ ਵੱਲੋਂ ਸਾਰਿਆਂ ਨੂੰ ਗੁਰਪੁਰਬ ਦੀਆਂ ਵਧਾਈਆਂ ਦਿੱਤੀਆਂ ਤੇ ਰਲ ਕੇ ਰਹਿਣ ਦਾ ਸੁਨੇਹਾ ਦਿੱਤਾ।