Winnipeg,(Punjab Today News Ca):- ਬੀਤੇ ਦਿਨ ਵਿੰਨੀਪੈਗ (Winnipeg) ਦੇ ਮੈਕਫਿਲਿਪਸ ਸਟਰੀਟ (McPhillips Street) ਅਤੇ ਟੈਂਪਲਟਨ ਐਵੇਨਿਊ (Templeton Ave) ਵਿਖੇ ਨਵੇਂ ਟ੍ਰੈਫਿਕ ਸਿਗਨਲ (New Traffic Signals) ਨੂੰ ਚਾਲੂ ਕਰਨ ਦੀ ਰਸਮ ਸਿਟੀ ਕੌੰਸਲਰ ਦੇਵੀ ਸ਼ਰਮਾ (Rasam City Councilor Devi Sharma) ਤੇ ਹੋਰਨਾਂ ਵਲੋ ਮਿਲਕੇ ਕੀਤੀ ਗਈ,ਇਸ ਮੌਕੇ ਬੋਲਦਿਆਂ ਉਹਨਾਂ ਕਿਹਾ ਕਿ ਇਹ ਨਵਾਂ ਟ੍ਰੈਫਿਕ ਸਿਗਨਲ (New Traffic Signals) ਨਾ ਸਿਰਫ ਇਸ ਭਾਰੀ ਆਵਾਜਾਈ ਵਾਲੇ ਚੌਰਾਹੇ ‘ਤੇ ਟ੍ਰੈਫਿਕ ਨੂੰ ਬਿਹਤਰ ਬਣਾਉਣਗੇ,ਬਲਕਿ ਇਹ ਪੈਦਲ ਯਾਤਰੀਆਂ ਅਤੇ ਸਾਈਕਲ ਸਵਾਰਾਂ ਨੂੰ ਵੀ ਸੁਰੱਖਿਆ ਪ੍ਰਦਾਨ ਕਰੇਗਾ,ਇਸ ਮੌਕੇ ਕੌਂਸਲਰ ਜੈਨਿਸ ਲਿਊਕਸ ਨੇ ਬੋਲਦਿਆਂ ਇਸ ਟ੍ਰੈਫਿਕ ਸਿਗਨਲ (Traffic Signal) ਦੀ ਸਥਾਪਨਾ ਵਿਚ ਕੌਂਸਲਰ ਦੇਵੀ ਸ਼ਰਮਾ (Councilor Devi Sharma) ਦੇ ਯੋਗਦਾਨ ਦੀ ਸ਼ਲਾਘਾ ਕੀਤੀ।