
Chandigarh, 15 November 2022,(Punjab Today News Ca):- ਭਗਵੰਤ ਮਾਨ ਸਰਕਾਰ ਨੇ ਜਨਮ ਪ੍ਰਮਾਣ ਪੱਤਰ ਦੀ ਸ਼ਰਤ ਖਤਮ ਕਰਦੇ ਹੋਏ ਸਕੂਲ ਰਿਕਾਰਡ ਦੇ ਆਧਾਰ ‘ਤੇ ਖਿਡਾਰੀ ਦੀ ਉਮਰ ਤੈਅ ਕਰਨ ਦਾ ਐਲਾਨ ਕੀਤਾ ਹੈ,ਖੇਡਾਂ ਦੇ ਦੌਰਾਨ ਉਮਰ ਨੂੰ ਲੈ ਕੇ ਹੋਣ ਵਾਲੇ ਵਿਵਾਦ ਨੂੰ ਰੋਕਣ ਲਈ ਸਰਕਾਰ ਨੇ ਇਹ ਫੈਸਲਾ ਕੀਤਾ ਹੈ,ਜਿਆਦਾ ਉਮਰ ਦੇ ਬੱਚੇ ਘੱਟ ਉਮਰ ਦੇ ਬੱਚਿਆਂ ਦੇ ਮੁਕਾਬਲੇ ਵਿਚ ਖੇਡ ਰਹੇ ਹਨ,ਜਿਸ ਨਾਲ ਕਈ ਵਾਰ ਵਿਵਾਦ ਪੈਦਾ ਹੋ ਜਾਂਦਾ ਹੈ।