Ludhiana, November 21, (Punjab Today News Ca):- ਸ਼ਹਿਰ ਦੇ ਥਾਣਾ ਬਸਤੀ ਜੋਧੇਵਾਲ (Police Station Basti Jodhewal) ‘ਚ ਸਥਿਤ ਨਿਊ ਸ਼ਕਤੀ ਨਗਰ ਇਲੈਕੇ (New Shakti Nagar Area) ‘ਚ ਉਸ ਵੇਲੇ ਹਫੜਾ-ਦਫੜੀ ਮੱਚ ਗਈ ਜਦੋਂ ਉੱਥੇ ਇਕ ਵੂਲਨ ਫੈਕਟਰੀ (Woolen Factory) ਵਿੱਚ ਭਿਆਨਕ ਅੱਗ ਲੱਗ ਗਈ,ਹਾਸਿਲ ਜਾਣਕਾਰੀ ਮੁਤਾਬਕ ਇਸ ਅੱਗ ਵਿਚ ਫੈਕਟਰੀ ‘ਚ ਪਿਆ ਲੱਖਾਂ ਰੁਪਏ ਦਾ ਸਮਾਨ ਸੜ ਕੇ ਰਾਖ ਹੋ ਗਿਆ,ਦੱਸਿਆ ਜਾ ਰਿਹਾ ਕਿ ਸੂਚਨਾ ਮਿਲਦੇ ਸਾਰ ਹੀ ਫਾਇਰ ਬ੍ਰਿਗੇਡ (Fire Brigade) ਘਟਨਾ ਸਥਾਨ ‘ਤੇ ਪਹੁੰਚ ਗਈ ਪਰ ਅੱਗ ਇਨ੍ਹੀ ਭਿਆਨਕ ਸੀ ਕਿ ਇਕ ਤੋਂ ਬਾਅਦ ਇਕ ਹੋਰ ਗੱਡੀਆਂ ਨੂੰ ਘਟਨਾ ਸਥਾਨ ‘ਤੇ ਸੱਦਣਾ ਪਿਆ,ਵੇਖਦੇ ਹੀ ਵੇਖਦੇ ਉੱਥੇ 6 ਫਾਇਰ ਬ੍ਰਿਗੇਡ ਕਠੀਆਂ ਹੋ ਗਈਆਂ।
ਅੱਗ ਕਿਸ ਕਾਰਨ ਲੱਗੀ ਹੈ ਉਸਦਾ ਪਤਾ ਅੱਜੇ ਤੱਕ ਨਹੀਂ ਚੱਲ ਪਾਇਆ ਹੈ,ਅੱਗ ਲੱਗਣ ਦੀ ਘਟਨਾ ਅੱਜ ਸਵੇਰੇ 6 ਵਜੇ ਦੀ ਹੈ ਜਿਸਦਾ ਪਤਾ ਲੱਗਦੀਆਂ ਹੀ ਇਲਾਕੇ ‘ਚ ਹੜਕੰਪ ਮਚ ਗਿਆ,ਦੱਸਿਆ ਜਾ ਰਿਹਾ ਕਿ ਇਹ ਅੱਗ ਨਿਊ ਸ਼ਕਤੀ ਨਗਰ ਦੀ ਗਲੀ ਨੰਬਰ 8 ਵਿੱਚ ਸਥਿਤ ਸ਼੍ਰੀ ਰਾਮ ਮੂਲ ਟਰੇਡਰਜ਼ ਫੈਕਟਰੀ (Traders Factory) ਦੀ ਚੌਥੀ ਮੰਜ਼ਿਲ ਵਿੱਚ ਲੱਗੀ,ਥਾਣਾ ਟਿੱਬਾ ਅਤੇ ਥਾਣਾ ਬਸਤੀ ਜੋਧੇਵਾਲ (Police Station Basti Jodhewal) ਦੀ ਪੁਲਿਸ (Police) ਇਸ ਘਟਨਾ ਦੀ ਜਾਂਚ ਵਿਚ ਜੁੱਟ ਗਈ ਹੈ।