Patiala,(Punjab Today News Ca):- ਪਟਿਆਲਾ ਨਗਰ ਨਿਗਮ (Patiala Municipal Corporation) ਵੱਲੋਂ ਮੱਛਰ ਦਾ ਲਾਰਵਾ ਮਾਰਨ ਲਈ ਲੋੜੀਂਦੀ ਫੋਗਿੰਗ ਨਹੀਂ ਹੋ ਰਹੀ ਹੈ,ਇਹ ਅਸੀਂ ਨਹੀਂ ਕਹਿ ਰਹੇ ਸਗੋਂ ਹਰ ਰੋਜ਼ ਡੇਂਗੂ ਮਰੀਜ਼ਾਂ ਦਾ ਵੱਧ ਰਿਹਾ ਅੰਕੜਾ ਕਹਿ ਰਿਹਾ ਹੈ,ਜ਼ਿਲ੍ਹੇ ‘ਚ ਡੇਂਗੂ ਦੇ 39 ਨਵੇਂ ਮਰੀਜ਼ ਸਾਹਮਣੇ ਆਏ ਹਨ,ਜਿਨ੍ਹਾਂ ਵਿਚੋਂ 23 ਸ਼ਹਿਰੀ ਫਿਲਹਾਲ ਖੇਤਰ ਤੋਂ ਬਾਹਰ ਦੱਸੇ ਜਾ ਰਹੇ ਹਨ,ਪਟਿਆਲਾ (Patiala) ‘ਚ 14 ਇਲਾਕੇ ਹੌਟ ਸਪਾਟ ਬਣ ਉਭਰੇ ਹਨ।
ਇਨ੍ਹਾਂ 39 ਕੇਸਾਂ ਦੇ ਆਉਣ ਨਾਲ ਪਟਿਆਲਾ (Patiala) ਵਿੱਚ ਡੇਂਗੂ ਦੇ ਮਰੀਜ਼ਾਂ ਦੀ ਗਿਣਤੀ ਵੱਧ ਕੇ 881 ਹੋ ਗਈ ਹੈ,ਜਿਨ੍ਹਾਂ ਵਿੱਚ ਸ਼ਹਿਰੀ ਖੇਤਰਾਂ ਤੋਂ 523 ਅਤੇ ਪੇਂਡੂ ਖੇਤਰਾਂ ਤੋਂ 359 ਮਾਮਲੇ ਸਾਹਮਣੇ ਆਏ ਹਨ,ਇਨ੍ਹਾਂ 39 ਕੇਸਾਂ ਵਿੱਚੋਂ 23 ਸ਼ਹਿਰੀ ਖੇਤਰਾਂ ਦੇ ਹਨ ਜਿਨ੍ਹਾਂ ਵਿੱਚ 12 ਪਟਿਆਲਾ ਸ਼ਹਿਰ ਦੇ, 1 ਨਾਭਾ, 10 ਰਾਜਪੁਰਾ ਦੇ ਹਨ,ਦਿਹਾਤੀ ਖੇਤਰ ਵਿੱਚ ਭਾਦਸੋਂ ਬਲਾਕ ਵਿੱਚ 2, ਸ਼ੁਤਰਾਣਾ ਬਲਾਕ ਵਿੱਚ 7, ਕਾਲੋਮਾਜਰਾ ਬਲਾਕ ਵਿੱਚ 7, ਬਲਾਕ ਕਾਲੋਮਾਜਰਾ ਵਿੱਚ 2, ਬਲਾਕ ਹਰਪਾਲਪੁਰ ਵਿੱਚ 1 ਅਤੇ ਬਲਾਕ ਦੁੱਧਨਸਾਧਾਂ ਵਿੱਚ 3 ਕੇਸ ਸਾਹਮਣੇ ਆਏ ਹਨ।