
Sangrur,(Punjab Today News Ca):- ਸੰਗਰੂਰ ਦਿੜ੍ਹਬਾ (Sangrur Dirba) ਦੇ ਪਿੰਡ ਹਰੀਗੜ੍ਹ ਦੇ 27 ਸਾਲਾਂ ਨੌਜਵਾਨ ਦੀਪਇੰਦਰ ਸਿੰਘ ਉਰਫ ਰੂਬੀ ਦੀ ਕੈਨੇਡਾ (Canada) ਦੇ ਵਿਨੀਪੈਗ (Winnipeg) ਵਿਚ ਵਾਪਰੇ ਸੜਕ ਹਾਦਸੇ ਵਿੱਚ ਮੌਤ ਹੋ ਗਈ,ਮਿਲੀ ਜਾਣਕਾਰੀ ਮੁਤਾਬਕ ਪਿਛਲੇ ਦਿਨੀਂ ਦੀਪਇੰਦਰ (Deepindra) ਵਿਨੀਪੈਗ (Winnipeg) ਵਿੱਚ ਇੱਕ ਟਰਾਲੇ ਵਿਚ ਬੈਠ ਕੇ ਕਿਤੇ ਜਾ ਰਿਹਾ ਸੀ ਇਸ ਦੌਰਾਨ ਸੜਕ ਉਤੇ ਬਰਫ਼ ਅਤੇ ਧੁੰਦ ਹੋਣ ਕਾਰਨ ਗੱਡੀ ਦਾ ਸੰਤੁਲਨ ਵਿਗੜ ਗਿਆ,ਜਿਸ ਕਾਰਨ ਉਹ ਡਵਾਇਡਰ ਵਿੱਚ ਜਾਂ ਵੱਜੀ ਜਿਸ ਕਰਕੇ ਇਹ ਹਾਦਸਾ ਵਾਪਰਿਆ ਹੈ,ਦੀਪਇੰਦਰ ਦੇ ਰਿਸ਼ਤੇਦਾਰ ਨੇ ਦੱਸਿਆ ਕਿ ਦੀਪਇੰਦਰ 8 ਮਹੀਨੇ ਪਹਿਲਾਂ ਹੀ ਆਪਣੇ ਪਿੰਡੋਂ PR ਲੜਕੀ ਨਾਲ ਵਿਆਹ ਕਰਵਾ ਕੇ ਗਿਆ ਸੀਕਿ PR ਹੋ ਗਿਆ ਸੀ।
ਇਸ ਮੌਕੇ ਪਿੰਡ ਦੇ ਲੋਕਾਂ ਨੇ ਦੀਪਇੰਦਰ (Deepindra) ਦੀ ਸ਼ਖ਼ਸੀਅਤ ਬਾਰੇ ਵੀ ਦੱਸਿਆ ਅਤੇ ਦੁੱਖ ਜ਼ਾਹਰ ਕਰਦਿਆਂ ਕਿਹਾ ਕਿ ਇਸ ਨੌਜਵਾਨ ਦੇ ਜਾਣ ਨਾਲ ਪਿੰਡ ਅੰਦਰ ਸੋਗ ਦੀ ਲਹਿਰ ਹੈ,ਦੀਪਇੰਦਰ (Deepindra) ਦਾ ਸਾਰਾ ਪਰਿਵਾਰ ਸਦਮੇ ਵਿਚ ਹੈ,ਉਨ੍ਹਾਂ ਕਿਹਾ ਕਿ ਅਜੇ ਇਹ ਨਹੀਂ ਪਤਾ ਕਿ ਦੀਪਇੰਦਰ ਦੀ ਮ੍ਰਿਤਕ ਦੇਹ ਕਦੋਂ ਤੱਕ ਪਿੰਡ ਪਹੁੰਚੇਗੀ,ਉਨ੍ਹਾਂ ਮੰਗ ਕੀਤੀ ਕਿ ਜਲਦ ਤੋਂ ਜਲਦ ਦੀਪਇੰਦਰ ਦੀ ਮ੍ਰਿਤਕ ਦੇਹ ਕੈਨੇਡਾ (Canada) ਤੋਂ ਪੰਜਾਬ ਭੇਜੀ ਜਾਵੇ ਤਾਂ ਜ਼ੋ ਉਸ ਦਾ ਅੰਤਿਮ ਸੰਸਕਾਰ ਪਰਿਵਾਰ ਵਾਲੇ ਪਿੰਡ ਅੰਦਰ ਕਰ ਸਕਣ।