Chandigarh, 2 November 2022, (Punjab Today News Ca):- ਮਰਹੂਮ ਗਾਇਕ ਸਿੱਧੂ ਮੂਸੇਵਾਲਾ (Late Singer Sidhu Moosewala) ਦੇ ਕਥਿਤ ਕਾਤਲ ਗੋਲਡੀ ਬਰਾੜ (Killer Goldie Brar),ਜਿਸ ਨੂੰ ਕੈਲੀਫੋਰਨੀਆ (California) ਤੋਂ ਗ੍ਰਿਫਤਾਰ ਕੀਤੇ ਜਾਣ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ,ਉਥੇ ਹੀ ਦੂਜੇ ਪਾਸੇ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਹੁਰਾਂ ਦਾ ਬਿਆਨ ਵੀ ਸਾਹਮਣੇ ਆਇਆ ਹੈ, ਜਿਨ੍ਹਾਂ ਨੇ ਗੋਲਡੀ ਬਰਾੜ ਦੀ ਗ੍ਰਿਫਤਾਰੀ ਦਾ ਸਵਾਗਤ ਕੀਤਾ ਗਿਆ ਹੈ।
ਇਸ ਦੇ ਨਾਲ ਹੀ ਸਿੱਧੂ ਮੂਸੇਵਾਲਾ (Sidhu Moosewala) ਦੇ ਪਿਤਾ ਦੀ ਮੰਗ ਹੈ ਕਿ,ਗੋਲਡੀ ਬਰਾੜ ਕਾਤਲ ਗੋਲਡੀ ਬਰਾੜ (Killer Goldie Brar) ਨੂੰ ਜਲਦ ਤੋਂ ਜਲਦ ਪੰਜਾਬ ਲਿਆਂਦਾ ਜਾਵੇ ਅਤੇ ਕਾਤਲ ਗੋਲਡੀ ਬਰਾੜ (Killer Goldie Brar) ਨੂੰ ਜੱਗੂ ਅਤੇ ਲਾਰੇਂਸ ਦੇ ਨਾਲ ਬਿਠਾ ਕੇ ਪੁੱਛਗਿੱਛ ਕੀਤੀ ਜਾਵੇ,ਬਲਕੌਰ ਸਿੰਘ ਹੁਰਾਂ ਨੇ ਇਹ ਵੀ ਕਿਹਾ ਕਿ, ਗੋਲਡੀ, ਜੱਗੂ ਅਤੇ ਲਾਰੇਂਸ ਦੇ ਸਾਹਮਣੇ ਪੁੱਛਗਿੱਛ ਕਰਕੇ, ਇਹ ਵੀ ਲਗਾਇਆ ਜਾਵੇ ਕਿ, ਸਿੱਧੂ ਮੂਸੇਵਾਲਾ ਦੇ ਕਤਲ ਪਿੱਛੇ ਸੰਗੀਤ ਜਗਤ ਦੇ ਕਿਹੜੇ ਲੋਕ ਸ਼ਾਮਲ ਹਨ?