Chandigarh, 5th December 2022,(Punjab Today News Ca):- ਸਿੱਧੂ ਮੂਸੇਵਾਲਾ (Sidhu Moosewala) ਦੇ ਕਤਲ ਦੇ ਮਾਸਟਰਮਾਈਂਡ ਗੋਲਡੀ ਬਰਾੜ (Mastermind Goldy Brar) ਨੂੰ ਅਮਰੀਕਾ ਵਿੱਚ ਹਿਰਾਸਤ ਵਿੱਚ ਲਏ ਜਾਣ ਦੀਆਂ ਰਿਪੋਰਟਾਂ ਤੋਂ ਤਿੰਨ ਦਿਨ ਬਾਅਦ ਵੀ ਅਜੇ ਗੋਲਡੀ ਬਰਾੜ ਦੀ ਹਿਰਾਸਤ ਬਾਰੇ ਭੰਬਲਭੂਸਾ ਬਰਕਰਾਰ ਹੈ,ਗੋਲਡੀ ਬਰਾੜ (Goldy Brar) ਦਾ ਦਾਅਵਾ ਕਰਨ ਵਾਲੇ ਇਕ ਬੰਦੇ ਨੇ ਦਾਅਵਾ ਕੀਤਾ ਹੈ ਕਿ ਉਹ ਕਿਸੇ ਦੀ ਹਿਰਾਸਤ ਵਿੱਚ ਨਹੀਂ ਹੈ ਅਤੇ ਨਾ ਹੀ ਨਜ਼ਰਬੰਦ ਹੈ,ਗੋਲਡੀ ਬਰਾੜ (Goldy Brar) ਨੇ ਇੱਕ ਯੂ-ਟਿਊਬ ਚੈਨਲ (YouTube Channel) ਦੇ ਪੱਤਰਕਾਰ ਨਾਲ ਇੰਟਰਵਿਊ ਵਿੱਚ ਦਾਅਵਾ ਕੀਤਾ ਕਿ ਉਸਨੂੰ ਅਮਰੀਕੀ ਪੁਲਿਸ ਨੇ ਹਿਰਾਸਤ ਵਿੱਚ ਨਹੀਂ ਲਿਆ ਸੀ,ਹਾਲਾਂਕਿ,ਵੀਡੀਓ ਵਿੱਚ ਆਵਾਜ਼ ਦੀ ਪ੍ਰਮਾਣਿਕਤਾ ਦੀ ਸੁਤੰਤਰ ਤੌਰ ‘ਤੇ ਪੁਸ਼ਟੀ ਨਹੀਂ ਹੋ ਸਕੀ।