spot_img
Friday, March 29, 2024
spot_img
spot_imgspot_imgspot_imgspot_img
Homeਕੈਨੇਡਾ ਦੀਆਂ ਖਬਰਾਂ1988 ਦੇ ਜਿਨਸੀ ਹਮਲੇ ਦੇ ਇੱਕ ਮਾਮਲੇ ਵਿੱਚ ਕਿਊਬਿਕ ਦੇ ਸਿਵਲੀਅਨ ਜੱਜ...

1988 ਦੇ ਜਿਨਸੀ ਹਮਲੇ ਦੇ ਇੱਕ ਮਾਮਲੇ ਵਿੱਚ ਕਿਊਬਿਕ ਦੇ ਸਿਵਲੀਅਨ ਜੱਜ ਵੱਲੋਂ ਮੇਜਰ ਜਨਰਲ ਡੈਨੀ ਫੋਰਟਿਨ ਨੂੰ ਬਰੀ

Punjab Today News Ca:-

Quebec, December 5 (Punjab Today News Ca):- 1988 ਦੇ ਜਿਨਸੀ ਹਮਲੇ ਦੇ ਇੱਕ ਮਾਮਲੇ ਵਿੱਚ ਕਿਊਬਿਕ ਦੇ ਸਿਵਲੀਅਨ ਜੱਜ ਵੱਲੋਂ ਮੇਜਰ ਜਨਰਲ ਡੈਨੀ ਫੋਰਟਿਨ ਨੂੰ ਬਰੀ ਕਰ ਦਿੱਤਾ ਗਿਆ ਹੈ,ਜੱਜ ਰਿਚਰਡ ਮੈਰੇਡਿੱਥ ਨੇ ਫੈਸਲਾ ਸੁਣਾਉਂਦਿਆਂ ਆਖਿਆ ਕਿ ਉਨ੍ਹਾਂ ਦਾ ਮੰਨਣਾ ਹੈ ਕਿ ਸਿ਼ਕਾਇਤਕਰਤਾ ਉੱਤੇ ਜਿਨਸੀ ਹਮਲਾ ਜ਼ਰੂਰ ਹੋਇਆ ਹੋਵੇਗਾ ਪਰ ਕ੍ਰਾਊਨ ਇਹ ਸਿੱਧ ਕਰਨ ਵਿੱਚ ਕਾਮਯਾਬ ਨਹੀਂ ਹੋ ਸਕੇ ਕਿ ਫੋਰਟਿਨ ਹੀ ਉਹ ਸ਼ਖਸ ਸੀ ਜਿਸ ਨੇ ਉਸ ਮਹਿਲਾ ਉੱਤੇ ਹਮਲਾ ਕੀਤਾ ਸੀ,ਜਿ਼ਕਰਯੋਗ ਹੈ ਕਿ ਫੋਰਟਿਨ ਮਈ 2021 ਤੱਕ ਕੋਵਿਡ-19 ਵੈਕਸੀਨ ਵੰਡ ਵਾਸਤੇ ਫੈਡਰਲ ਸਰਕਾਰ (Federal Government) ਵੱਲੋਂ ਇਨ ਚਾਰਜ ਫੌਜੀ ਅਧਿਕਾਰੀ ਸਨ,ਪਰ ਜਦੋਂ ਇਸ ਤਰ੍ਹਾਂ ਦੇ ਇਲਜ਼ਾਮ ਉਨ੍ਹਾਂ ਉੱਤੇ ਲਗਾਏ ਗਏ ਤਾਂ ਉਨ੍ਹਾਂ ਨੂੰ ਇਸ ਅਹੁਦੇ ਤੋਂ ਹਟਾ ਦਿੱਤਾ ਗਿਆ।

ਇਹ ਫੈਸਲਾ ਆਉਣ ਤੋਂ ਕੁੱਝ ਸਮੇਂ ਬਾਅਦ ਹੀ ਫੋਰਟਿਨ ਨੇ ਇਹ ਦਾਅਵਾ ਕੀਤਾ ਕਿ ਉਸ ਨੂੰ ਸਿਆਸੀ ਦਖਲਅੰਦਾਜ਼ੀ ਦਾ ਸਿ਼ਕਾਰ ਬਣਾਇਆ ਗਿਆ,ਉਨ੍ਹਾਂ ਪੱਤਰਕਾਰਾਂ ਸਾਹਮਣੇ ਆਖਿਆ ਕਿ ਉਹ ਚਾਹੁੰਦੇ ਹਨ ਕਿ ਫੌਜ ਵਿੱਚ ਉਨ੍ਹਾਂ ਨੂੰ ਇਸ ਅਹੁਦੇ ਦੇ ਬਰਾਬਰ ਦੇ ਅਹੁਦੇ ਉੱਤੇ ਬਹਾਲ ਕੀਤਾ ਜਾਵੇ,ਇਹ ਦੋਸ ਫੋਰਟਿਨ ਉੱਤੇ ਉਸ ਸਮੇਂ ਦੇ ਹਨ ਜਦੋਂ ਉਹ ਸੇਂਟ ਜੀਨ ਸੁਰ ਰਿਸੇਲਿਊ,ਕਿਊਬਿਕ (Saint-Jean-Sur-Riseleu,Quebec) ਵਿੱਚ ਮਿਲਟਰੀ ਕਾਲਜ ਵਿੱਚ ਸਨ ਤੇ ਸਿ਼ਕਾਇਤਕਰਤਾ ਵੀ ਉੱਥੇ ਹੀ ਟਰੇਨਿੰਗ ਕਰਦੀ ਸੀ।

ਸਿ਼ਕਾਇਤਕਰਤਾ ਨੇ ਅਦਾਲਤ ਨੂੰ ਦੱਸਿਆ ਕਿ ਉਸ ਨੂੰ ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਉਸ ਉੱਤੇ ਫੋਰਟਿਨ ਵੱਲੋਂ ਹੀ ਜਿਨਸੀ ਹਮਲਾ ਕੀਤਾ ਗਿਆ ਸੀ ਤੇ ਉਸ ਦੇ ਵਕੀਲ ਨੇ ਦੱਸਿਆ ਕਿ 2021 ਵਿੱਚ ਇਹ ਮਾਮਲਾ ਉਸ ਸਮੇਂ ਸਾਹਮਣੇ ਆਇਆ ਜਦੋਂ ਉਹ ਰਿਟਾਇਰ ਹੋ ਗਈ ਕਿਉਂਕਿ ਜੇ ਉਹ ਪਹਿਲਾਂ ਬੋਲਦੀ ਤਾਂ ਉਸ ਨੂੰ ਆਪਣਾ ਕਰੀਅਰ ਖਰਾਬ ਹੋਣ ਦਾ ਡਰ ਸੀ।

RELATED ARTICLES

LEAVE A REPLY

Please enter your comment!
Please enter your name here

- Advertisment -spot_imgspot_img

Most Popular

Recent Comments