spot_img
Friday, April 19, 2024
spot_img
spot_imgspot_imgspot_imgspot_img
Homeਕੈਨੇਡਾ ਦੀਆਂ ਖਬਰਾਂCanadian Army ਵਿੱਚ ਭਰਤੀ ਹੋਣ ਲਈ ਹੁਣ Permanent Residents ਵੀ ਕਰ ਸਕਣਗੇ...

Canadian Army ਵਿੱਚ ਭਰਤੀ ਹੋਣ ਲਈ ਹੁਣ Permanent Residents ਵੀ ਕਰ ਸਕਣਗੇ ਅਪਲਾਈ

Punjab Today News Ca:-

Ottawa, December 5 (Punjab Today News Ca):- ਪਰਮਾਨੈਂਟ ਰੈਜ਼ੀਡੈਂਟਸ (Permanent Residents) ਵੀ ਹੁਣ ਕੈਨੇਡੀਅਨ ਆਰਮਡ ਫੋਰਸਿਜ਼ ਜੁਆਇਨ (Join The Canadian Armed Forces) ਕਰ ਸਕਣਗੇ,ਰਕਰੂਟਮੈਂਟ ਨੰਬਰ ਵਧਾਉਣ ਲਈ ਕੈਨੇਡਾ ਦੀ ਫੌਜ ਵੱਲੋਂ ਕੀਤਾ ਜਾਣਾ ਵਾਲਾ ਇਹ ਤਾਜ਼ਾ ਉਪਰਾਲਾ ਹੈ,ਜਿ਼ਕਰਯੋਗ ਹੈ ਕਿ ਮਾਰਚ ਤੱਕ ਕੈਨੇਡਾ ਦੀ ਫੌਜ ਨੂੰ 5,900 ਨਵੇਂ ਮੈਂਬਰ ਭਰਤੀ ਕਰਨੇ ਸਨ ਪਰ ਇਹ ਟੀਚਾ ਪੂਰਾ ਨਹੀਂ ਹੋ ਸਕਿਆ,ਅਧਿਕਾਰੀਆਂ ਵੱਲੋਂ ਦੋਸ਼ ਲਾਇਆ ਗਿਆ ਹੈ ਕਿ ਇਹ ਟੀਚਾ ਪੂਰਾ ਨਾ ਹੋਣ ਪਿੱਛੇ ਕੁੱਝ ਕਾਰਨ ਜਿ਼ੰਮੇਵਾਰ ਹਨ ਜਿਨ੍ਹਾਂ ਵਿੱਚ ਕੋਵਿਡ-19 ਮਹਾਂਮਾਰੀ ਤੇ ਫੌਜ ਵਿੱਚ ਜਿਨਸੀ ਸ਼ੋਸ਼ਣ ਦੇ ਸਾਹਮਣੇ ਆਉਣ ਵਾਲੇ ਮਾਮਲੇ ਮੁੱਖ ਤੌਰ ਉੱਤੇ ਸ਼ਾਮਲ ਹਨ,ਇਸ ਕਾਰਨ 8000 ਸੈਨਿਕ, ਸੇਲਰਜ਼ ਤੇ ਏਵੀਏਟਰਜ਼ ਫੌਜ ਕੋਲ ਘੱਟ ਹਨ।


ਹੁਣ ਤੱਕ ਇਹ ਪ੍ਰਬੰਧ ਸੀ ਕਿ ਕੈਨੇਡਾ ਦੇ ਪਰਮਾਨੈਂਟ ਰੈਜ਼ੀਡੈਂਟਸ (Permanent Residents) ਉਦੋਂ ਹੀ ਫੌਜ ਵਿੱਚ ਜਾ ਸਕਦੇ ਸਨ ਜੇ ਉਹ ਸਕਿੱਲਡ ਪ੍ਰੋਫੈਸ਼ਨਲਜ਼ (Skilled Professionals) ਹੁੰਦੇ ਸਨ ਤੇ ਜਿਨ੍ਹਾਂ ਨੂੰ ਵਿਦੇਸ਼ੀ ਫੌਜ ਵੱਲੋਂ ਸਿਖਲਾਈ ਪ੍ਰਾਪਤ ਹੁੰਦੀ ਸੀ,ਪਰ ਫੈਡਰਲ ਸਰਕਾਰ ਵੱਲੋਂ ਹੁਣ ਇਸ ਸਬੰਧ ਵਿੱਚ ਅਰਜ਼ੀਆਂ ਹਾਸਲ ਕਰਨ ਦਾ ਦਾਇਰਾ ਵਧਾਇਆ ਜਾ ਰਿਹਾ ਹੈ,ਡਿਪਾਰਟਮੈਂਟ ਆਫ ਨੈਸ਼ਨਲ ਡਿਫੈਂਸ (Department of National Defense) ਦਾ ਕਹਿਣਾ ਹੈ ਕਿ ਮਿਲਟਰੀ ਜੁਆਇਨ (Join The Military) ਕਰਨ ਨਾਲ ਪਰਮਾਨੈਂਟ ਰੈਜ਼ੀਡੈਂਟਸ (Permanent Residents) ਨੂੰ ਨਾਗਰਿਕਤਾ ਹਾਸਲ ਕਰਨ ਵਿੱਚ ਮਦਦ ਮਿਲ ਸਕਦੀ ਹੈ,ਅਜਿਹਾ ਇਸ ਲਈ ਕਿਉਂਕਿ ਉਨ੍ਹਾਂ ਦੀਆਂ ਅਰਜ਼ੀਆਂ ਨੂੰ ਇਮੀਗ੍ਰੇਸ਼ਨ ਅਧਿਕਾਰੀਆਂ ਵੱਲੋਂ ਤਰਜੀਹ ਦਿੱਤੀ ਜਾਵੇਗੀ।

RELATED ARTICLES

LEAVE A REPLY

Please enter your comment!
Please enter your name here

- Advertisment -spot_imgspot_img

Most Popular

Recent Comments