Hamilton, December 13, (Punjab Today News Ca):- ਐਤਵਾਰ ਨੂੰ ਹੈਮਿਲਟਨ (Hamilton) ਵਿੱਚ 20 ਸਾਲਾ ਵਿਅਕਤੀ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ,ਪੁਲਿਸ ਮੰਨ ਕੇ ਚੱਲ ਰਹੀ ਹੈ ਕਿ ਇਸ ਵਿਅਕਤੀ ਨੂੰ ਸੋਚ ਸਮਝ ਕੇ ਨਿਸ਼ਾਨਾ ਬਣਾਇਆ ਗਿਆ,ਐਤਵਾਰ ਰਾਤੀਂ 9:30 ਵਜੇ ਤੋਂ ਤੁਰੰਤ ਬਾਅਦ ਪੁਲਿਸ ਨੂੰ ਕਿੰਗ ਸਟਰੀਟ ਤੇ ਡੰਨਸਮਿਊਰ ਰੋਡ (King Street And Dunsmuir Road) ਇਲਾਕੇ ਵਿੱਚ ਕ੍ਰਾਊਨ ਪੁਆਇੰਟ ਵੈਸਟ ਏਰੀਆ ਵਿੱਚ ਸੱਦਿਆ ਗਿਆ,ਮੌਕੇ ਉੱਤੇ ਪਹੁੰਚੀ ਪੁਲਿਸ ਨੇ ਪਾਇਆ ਕਿ ਇੱਕ ਵਿਅਕਤੀ ਨੂੰ ਗੋਲੀਆਂ ਲੱਗੀਆਂ ਹਨ ਤੇ ਉਹ ਬੁਰੀ ਤਰ੍ਹਾਂ ਜ਼ਖ਼ਮੀ ਹੈ,ਉਸ ਨੂੰ ਮੌਕੇ ਉੱਤੇ ਹੀ ਮ੍ਰਿਤਕ ਐਲਾਨ ਦਿੱਤਾ ਗਿਆ,ਪੁਲਿਸ (Police) ਵੱਲੋਂ ਹਾਲ ਦੀ ਘੜੀ ਮਸ਼ਕੂਕਾਂ ਬਾਰੇ ਕੋਈ ਜਾਣਕਾਰੀ ਜਾਰੀ ਨਹੀਂ ਕੀਤੀ ਗਈ ਹੈ।