spot_img
Friday, March 29, 2024
spot_img
spot_imgspot_imgspot_imgspot_img
Homeਪੰਜਾਬਪੰਜਾਬ ‘ਚ 10 ਵਜੇ ਤੋਂ ਲੱਗਣਗੇ ਸਾਰੇ ਸਕੂਲ,ਧੁੰਦ ਦੇ ਵਧਦੇ ਕਹਿਰ ਕਰਕੇ...

ਪੰਜਾਬ ‘ਚ 10 ਵਜੇ ਤੋਂ ਲੱਗਣਗੇ ਸਾਰੇ ਸਕੂਲ,ਧੁੰਦ ਦੇ ਵਧਦੇ ਕਹਿਰ ਕਰਕੇ Punjab Govt ਦਾ ਫੈਸਲਾ

Punjab Today News Ca:-

Chandigarh,(Punjab Today News Ca):- School Time Change In Punjab:- ਪੰਜਾਬ ਵਿੱਚ ਵਧਦੀ ਧੁੰਦ ਕਰਕੇ ਬੱਚਿਆਂ ਤੇ ਅਧਿਆਪਕਾਂ ਦੀ ਸਿਹਤ ਤੇ ਜਾਨੀ ਸੁਰੱਖਿਆ ਨੂੰ ਧਿਆਨ ਵਿੱਚ ਰਖਦੇ ਹੋਏ ਮੁੱਖ ਮੰਤਰੀ ਭਗਵੰਤ ਮਾਨ ਨੇ ਸਾਰੇ ਸਰਕਾਰੀ, ਏਡਿਡ, ਮਾਨਤਾ ਪ੍ਰਾਪਤ ਤੇ ਪ੍ਰਾਈਵੇਟ ਸਕੂਲਾਂ ਨੂੰ ਸਕੂਲਾਂ ਦਾ ਸਮਾਂ ਬਦਲਣ ਦੇ ਨਿਰਦੇਸ਼ ਜਾਰੀ ਕੀਤੇ ਹਨ,ਭਲਕੇ ਤੋਂ ਸਾਰੇ ਸਕੂਲ ਸਵੇਰੇ 10 ਵਜੇ ਲੱਗਣਗੇ,ਜਦਕਿ ਛੱਟੀ ਪਹਿਲਾਂ ਤੋਂ ਹੀ ਤੈਅ ਸਮੇਂ ਮੁਤਾਬਕ ਹੀ ਹੋਵੇਗੀ,ਇਹ ਹੁਕਮ 21 ਜਨਵਰੀ 2023 ਤੱਕ ਲਾਗੂ ਰਹੇਗਾ।

ਦੂਜੇ ਪਾਸੇ ਮੌਸਮ ਵਿਭਾਗ ਨੇ ਧੁੰਦ ਨੂੰ ਲੈ ਕੇ ਰੈੱਡ ਅਲਰਟ ਜਾਰੀ ਕੀਤਾ ਹੋਇਆ ਹੈ,ਮੌਸਮ ਵਿਭਾਗ ਦੇ ਮੁਤਾਬਕ ਫਿਲਹਾਲ ਸੰਘਣੀ ਧੁੰਦ ਦਾ ਪ੍ਰਕੋਪ ਘੱਟ ਨਹੀਂ ਹੋਵੇਗਾ,ਵਿਭਾਗ ਨੇ ਮੰਗਲਵਾਰ ਲਈ Pathankot, Gurdaspur, Amritsar, Tarn Taran, Hoshiarpur, Shaheed Bhagat Singh Nagar, Kapurthala, Jalandhar, Ludhiana, Barnala, Mansa, Sangrur, Malerkotla, Fatehgarh Sahib, Rupnagar, Patiala ਤੇ Mohali ਲਈ ਰੈੱਡ ਅਲਰਟ ਕੀਤਾ ਹੈ,ਚੰਡੀਗੜ੍ਹ ਮੌਸਮ ਵਿਭਾਗ ਕੇਂਦਰ ਦੇ ਡਾਇਰੈਕਟਰ ਮਨਮੋਹਨ ਸਿੰਘ (Director Manmohan Singh) ਮੁਤਾਬਕ ਰੈੱਡ ਅਲਰਟ ਵਾਲੇ ਜ਼ਿਲ੍ਹਿਆਂ ਵਿੱਚ ਲੋਕ ਸਵੇਰੇ ਤੇ ਰਾਤ ਨੂੰ ਸੰਘਣੀ ਧੁੰਦ ਵਿੱਚ ਗੱਡੀਆਂ ਸੰਭਾਲ ਕੇ ਤੇ ਹੌਲੀ ਚਲਾਉਣ, ਕਿਉਂਕਿ ਅਜੇ ਧੁੰਦ ਕੁਝ ਹੋਰ ਦਿਨ ਸਤਾ ਸਕਦੀ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -spot_imgspot_img

Most Popular

Recent Comments