![](https://www.punjabtodaynews.ca/wp-content/uploads/2022/10/ok-ads.jpg)
Surrey, 20 December 2022,(Punjab Today News Ca):- ਗੁਰੂ ਨਾਨਕ ਫੂਡ ਬੈਂਕ ਸਰੀ (Guru Nanak Food Bank Surrey) ਵੱਲੋਂ ਉੱਤਰੀ ਡੈਲਟਾ (North Delta) ਵਿਖੇ 11188 ਸਟਰੀਟ 84 ਐਵੀਨਿਊ ਉੱਪਰ ਦੁਪਹਿਰ 1 ਵਜੇ ਆਪਣੀ ਤੀਜੀ ਅਤੇ ਵੱਡੀ ਬਰਾਂਚ ਦਾ ਉਦਘਾਟਨ ਕੀਤਾ ਗਿਆ,ਜ਼ਿਕਰਯੋਗ ਹੈ ਕਿ ਸਰੀ ਵਿਖੇ 101 – 15299 ਸਟਰੀਟ 68 ਐਵੀਨਿਊ ਉੱਪਰ 1 ਜੁਲਾਈ, 2020 ਨੂੰ ਗੁਰੂ ਨਾਨਕ ਫੂਡ ਬੈਂਕ ਦੀ ਸ਼ੁਰੂਆਤ ਹੋਈ ਸੀ।
ਅਤੇ 6 ਫਰਵਰੀ, 2022 ਨੂੰ ਐਬਸਫੋਰਡ ਵਿਖੇ ਇਸ ਦੀ ਬਰਾਂਚ ਖੋਲ੍ਹੀ ਗਈ ਸੀ ਅਤੇ ਹੁਣ ਉੱਤਰੀ ਡੈਲਟਾ ਵਿਚ 6,500 ਵਰਗ ਫੁੱਟ ਵਿਚ ਗੁਰੂ ਨਾਨਕ ਫੂਡ ਬੈਂਕ (Guru Nanak Food Bank) ਦਾ ਇਹ ਤੀਜਾ ਸਟੋਰ ਖੋਲ੍ਹਿਆ ਗਿਆ ਜੋ ਪਹਿਲੇ ਦੋਹਾਂ ਸਟੋਰਾਂ ਤੋਂ ਕਾਫੀ ਵੱਡਾ ਹੈ।
![Canada: ਉੱਤਰੀ ਡੈਲਟਾ ਵਿਚ ਗੁਰੂ ਨਾਨਕ ਫੂਡ ਬੈਂਕ ਦੀ ਤੀਜੀ ਅਤੇ ਵੱਡੀ ਬਰਾਂਚ ਦਾ ਉਦਘਾਟਨ](http://www.babushahi.com/punjabi/upload/cke/1671508625_Food Bank1.jpg)
ਗੁਰੂ ਨਾਨਕ ਫੂਡ ਬੈਂਕ ਦੇ ਪ੍ਰਧਾਨ ਗਿਆਨੀ ਨਰਿੰਦਰ ਸਿੰਘ ਵਾਲੀਆ ਨੇ ਫੂਡ ਬੈਂਕ ਲਈ ਇਹ ਸਥਾਨ ਮੁਹੱਈਆ ਕਰਵਾਉਣ ਲਈ ਖਾਸ ਤੌਰ ‘ਤੇ ਡੈਲਟਾ ਸਿਟੀ ਦੇ ਮੇਅਰ ਜੌਰਜ ਹਾਰਵੀ ਅਤੇ ਕੌਂਸਲਰਾਂ ਵੱਲੋਂ ਮਿਲੇ ਸਮੱਰਥਨ ਅਤੇ 10,000 ਡਾਲਰ ਦਾ ਯੋਗਦਾਨ ਪਾਉਣ ਲਈ ਉਨ੍ਹਾਂ ਦਾ ਧੰਨਵਾਦ ਕੀਤਾ,ਵਾਲੀਆ ਨੇ ਦੱਸਿਆ ਕਿ ਗੁਰੂ ਨਾਨਕ ਫੂਡ ਬੈਂਕ ਤੋਂ ਹੁਣ ਲਗਭਗ 5,500 ਲੋੜਵੰਦ ਸਹਾਇਤਾ ਹਾਸਲ ਕਰ ਰਹੇ ਹਨ।
ਅਤੇ ਗੁਰੂ ਨਾਨਕ ਫੂਡ ਬੈਂਕ ਵੱਲੋਂ 10 ਮਿਲੀਅਨ ਡਾਲਰ ਦੀਆਂ ਵਸਤੂਆਂ ਵੰਡੀਆਂ ਜਾ ਚੁੱਕੀਆਂ ਹਨ ਜਿਨ੍ਹਾਂ ਵਿਚ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਇੱਕ ਨਵਾਂ ਗੱਦਾ, ਕੰਬਲ, ਸਿਰਹਾਣਾ, ਬਿਸਤਰੇ ਦੀਆਂ ਚਾਦਰਾਂ, ਕਵਰ, ਕਰਿਆਨੇ ਦਾ ਸਾਮਾਨ ਵੀ ਸ਼ਾਮਲ ਹੈ,2017 ਤੋਂ ਅੰਤਰ-ਰਾਸ਼ਟਰੀ ਵਿਦਿਆਰਥੀਆਂ (International Students) ਲਈ ਸ਼ੁਰੂ ਕੀਤੇ ਗਏ ਪ੍ਰੋਗਰਾਮ ਤਹਿਤ ਲਗਭਗ 17,000 ਵਿਦਿਆਰਥੀਆਂ ਦੀ ਮਦਦ ਕੀਤੀ ਜਾ ਚੁੱਕੀ ਹੈ।