Ottawa, December 22 (Punjab Today News Ca):- ਪ੍ਰਧਾਨ ਮੰਤਰੀ ਜਸਟਿਨ ਟਰੂਡੋ (Prime Minister Justin Trudeau) ਨੇ ਇਹ ਸੰਕੇਤ ਦਿੱਤਾ ਹੈ ਕਿ ਹੁਣ ਵਿਕਾਸਸ਼ੀਲ ਦੇਸ਼ਾਂ ਵਿੱਚ ਮਨੁੱਖਤਾਵਾਦੀ ਮਦਦ ਦੀ ਥਾਂ ਉੱਤੇ ਇਨਫਰਾਸਟ੍ਰਕਚਰ ਪੋ੍ਰਜੈਕਟਸ ਨੂੰ ਫੰਡ ਕਰਨ ਵੱਲ ਉਨ੍ਹਾਂ ਵੱਲੋਂ ਵਧੇਰੇ ਧਿਆਨ ਦਿੱਤਾ ਜਾਵੇਗਾ,ਪਿਛਲੇ ਹਫਤੇ ਇੱਕ ਇੰਟਰਵਿਊ ਵਿੱਚ ਪ੍ਰਧਾਨ ਮੰਤਰੀ ਜਸਟਿਨ ਟਰੂਡੋ (Prime Minister Justin Trudeau) ਨੇ ਆਖਿਆ ਕਿ ਗਲੋਬਲ ਸਾਊਥ (Global South) ਨਾਲ ਗੱਲਬਾਤ ਵਿੱਚ ਵੀ ਉਨ੍ਹਾਂ ਵੱਲੋਂ ਇਹ ਸਪਸ਼ਟ ਕੀਤਾ ਗਿਆ ਹੈ ਕਿ ਅਗਲੇ 20 ਸਾਲਾਂ ਤੱਕ ਰਹਿਣ ਵਾਲੀਆਂ ਮੁੜ ਨੰਵਿਆਈਆਂ ਜਾ ਸਕਣ ਵਾਲੀਆਂ ਐਨਰਜੀਜ਼ ਵਿੱਚ ਤੁਸੀਂ ਨਿਵੇਸ਼ ਕਿਵੇਂ ਕਾਇਮ ਕਰ ਸਕਦੇ ਹੋਂ ਤੇ ਇਸ ਵਿੱਚੋਂ ਬਹੁਤ ਘੱਟ ਹੀ ਮਨੁੱਖਤਾਵਾਦੀ ਵਿਕਾਸ ਉੱਤੇ ਖਰਚ ਹੋਵੇਗਾ।
ਉਨ੍ਹਾਂ ਇਹ ਵੀ ਆਖਿਆ ਕਿ ਇਸ ਤਰ੍ਹਾਂ ਦਾ ਲਚੀਲਾ ਇਨਫਰਾਸਟ੍ਰਕਚਰ ਕਿਸ ਤਰ੍ਹਾਂ ਤਿਆਰ ਕੀਤਾ ਜਾ ਸਕਦਾ ਹੈ ਜਿਹੜਾ ਅਗਲੇ ਤੂਫਾਨ, ਭਾਰੀ ਮੀਂਹ ਜਾਂ ਢਿੱਗਾਂ ਡਿੱਗਣ ਕਾਰਨ ਬਰਬਾਦ ਨਹੀਂ ਹੋ ਜਾਵੇਗਾ,ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਆਖਿਆ ਕਿ ਹੁਣ ਗੱਲਬਾਤ ਦਾ ਮੁੱਦਾ ਬਦਲ ਰਿਹਾ ਹੈ ਪਰ ਅਸੀਂ ਗਲੋਬਲ ਸਾਊਥ ਵਿੱਚ ਨਿਵੇਸ਼ ਲਈ ਹਮੇਸ਼ਾਂ ਹਾਜ਼ਰ ਰਹਾਂਗੇ,ਇੱਥੇ ਦੱਸਣਾ ਬਣਦਾ ਹੈ ਕਿ ਕੈਨੇਡਾ ਦਾ ਹਿਊਮੈਨੀਟੇਰੀਅਨ ਏਡ ਸੈਕਟਰ (Humanitarian Aid Sector) ਅਗਲੇ ਸਪ੍ਰਿੰਗ ਬਜਟ ਉੱਤੇ ਵੀ ਬਾਰੀਕੀ ਨਾਲ ਨਜ਼ਰ ਰੱਖ ਰਿਹਾ ਹੈ ਤੇ ਇਹ ਵੇਖਣਾ ਚਾਹੁੰਦਾ ਹੈ,ਕਿ ਲਿਬਰਲ ਹਰ ਸਾਲ ਕਿਸ ਤਰ੍ਹਾਂ ਮਨੁੱਖਤਾਵਾਦੀ ਖਰਚੇ ਨੂੰ ਹੋਰ ਵਧਾਉਣ ਦੇ ਆਪਣੇ ਵਾਅਦੇ ਨੂੰ ਕਿਸ ਤਰ੍ਹਾਂ ਪੂਰਾ ਕਰਦੇ ਹਨ।