spot_img
Wednesday, April 24, 2024
spot_img
spot_imgspot_imgspot_imgspot_img
Homeਅੰਤਰਰਾਸ਼ਟਰੀWeather In USA: ਅਮਰੀਕਾ ’ਚ ਕਹਿਰ ਢਾਹ ਰਹੇ ਬਰਫ਼ੀਲੇ ਤੂਫਾਨ ਨੇ ਸਾਰਾ...

Weather In USA: ਅਮਰੀਕਾ ’ਚ ਕਹਿਰ ਢਾਹ ਰਹੇ ਬਰਫ਼ੀਲੇ ਤੂਫਾਨ ਨੇ ਸਾਰਾ ਜਨ ਜੀਵਨ ਡਾਵਾਂ-ਡੋਲ ਕਰ ਦਿੱਤਾ,ਪਿਛਲੇ 24 ਘੰਟਿਆਂ ਵਿੱਚ 4,900 ਉਡਾਣਾਂ ਨੂੰ ਰੱਦ

Punjab Today News Ca:-

Punjab Today News Ca:- Weather In USA: ਅਮਰੀਕਾ ’ਚ ਕਹਿਰ ਢਾਹ ਰਹੇ ਬਰਫ਼ੀਲੇ ਤੂਫਾਨ (Snow Storm) ਨੇ ਸਾਰਾ ਜਨ ਜੀਵਨ ਡਾਵਾਂ-ਡੋਲ ਕਰ ਦਿੱਤਾ ਹੈ,ਤੂਫਾਨ ਨੇ ਪੂਰੇ ਅਮਰੀਕਾ ਵਿੱਚ ਤਬਾਹੀ ਮਚਾ ਦਿੱਤੀ ਹੈ,ਪਿਛਲੇ 24 ਘੰਟਿਆਂ ਵਿੱਚ 4,900 ਉਡਾਣਾਂ ਨੂੰ ਰੱਦ ਕਰ ਦਿੱਤਾ ਗਿਆ ਹੈ, ਜਦੋਂ ਕਿ 4,400 ਤੋਂ ਵੱਧ ’ਚ ਦੇਰੀ ਹੋਈ ਹੈ,ਹਾਸਲ ਜਾਣਕਾਰੀ ਮੁਤਾਬਕ 22 ਦਸੰਬਰ ਨੂੰ ਤੂਫਾਨ ਸ਼ੁਰੂ ਹੋਣ ਤੋਂ ਬਾਅਦ ਅਮਰੀਕਾ ਭਰ ਵਿੱਚ 20,000 ਉਡਾਣਾਂ ਨੂੰ ਰੱਦ ਕਰ ਦਿੱਤਾ ਗਿਆ ਹੈ,ਇਸ ਤੋਂ ਇਲਾਵਾ ਲੋਕਾਂ ਨੂੰ ਬਿਜਲੀ ਸਪਲਾਈ ਨਹੀਂ ਮਿਲ ਰਹੀ ਤੇ ਆਵਾਜਾਈ ਠੱਪ ਹੋ ਗਈ ਹੈ। ਹੁਣ ਤੱਕ 60 ਵਿਅਕਤੀਆਂ ਦੀ ਇਸ ਬਰਫ਼ੀਲੇ ਤੂਫਾਨ ਕਾਰਨ ਮੌਤ ਹੋ ਚੁੱਕੀ ਹੈ।

ਦੱਸ ਦਈਏ ਕਿ ਬੰਬ ਚੱਕਰਵਾਤੀ ਤੂਫਾਨ ਦਾ ਦਾਇਰਾ ਲਗਾਤਾਰ ਵਧਦਾ ਜਾ ਰਿਹਾ ਹੈ ਜੋ ਕੈਨੇਡਾ (Canada) ਦੇ ਨੇੜੇ ਮਹਾਨ ਝੀਲਾਂ ਤੋਂ ਮੈਕਸੀਕੋ ਦੀ ਸਰਹੱਦ ਦੇ ਨਾਲ ਰਿਓ ਗ੍ਰਾਂਡੇ ਤੱਕ ਫੈਲਿਆ ਹੋਇਆ ਹੈ,ਅਮਰੀਕਾ ਦੇ ਰਾਸ਼ਟਰੀ ਮੌਸਮ ਸੇਵਾ ਵਿਭਾਗ ਨੇ ਕਿਹਾ ਕਿ ਅਮਰੀਕਾ ਦੀ ਲਗਪਗ 60 ਫੀਸਦੀ ਆਬਾਦੀ ਨੂੰ ਸਰਦੀ ਦੀ ਗੰਭੀਰ ਚਿਤਾਵਨੀ ਜਾਰੀ ਕੀਤੀ ਗਈ ਹੈ,ਇਸ ਦੇ ਨਾਲ ਹੀ ਰੌਕੀ ਮਾਊਂਟੇਨ ਰੇਂਜ (Rocky Mountain Range) ਦੇ ਪੂਰਬ ਤੋਂ ਲੈ ਕੇ ਐਪਲਾਚੀਅਨ ਤੱਕ ਤਾਪਮਾਨ ਆਮ ਨਾਲੋਂ ਬਹੁਤ ਹੇਠਾਂ ਡਿੱਗ ਗਿਆ ਹੈ। 
 
ਬਫੇਲੋ ਮੂਲ ਦੀ ਨਿਵਾਸੀ ਨਿਊਯਾਰਕ (New York) ਰਾਜ ਦੀ ਗਵਰਨਰ ਕੈਥੀ ਹੋਚੁਲ (Governor Kathy Hochul) ਨੇ ਕਿਹਾ ਕਿ ਇਹ ਇਤਿਹਾਸ ਵਿੱਚ ਬਫੇਲੋ ਦੇ ਸਭ ਤੋਂ ਵਿਨਾਸ਼ਕਾਰੀ ਤੂਫਾਨ ਦੇ ਰੂਪ ਵਿੱਚ ਜਾਣਿਆ ਜਾਵੇਗਾ,ਵਰਮੌਂਟ, ਓਹੀਓ, ਮਿਸੂਰੀ, ਵਿਸਕਾਨਸਿਨ, ਕੰਸਾਸ ਤੇ ਕੋਲੋਰਾਡੋ ਵਿੱਚ ਵੀ ਤੂਫਾਨ ਨਾਲ ਮੌਤਾਂ ਹੋਈਆਂ ਹਨ,ਬਰਫੀਲੇ ਤੂਫਾਨ ਕਾਰਨ ਅਮਰੀਕਾ ‘ਚ ਲੱਖਾਂ ਘਰਾਂ ‘ਚ ਬਿਜਲੀ ਸਪਲਾਈ ਬੰਦ ਹੋ ਗਈ ਹੈ,ਲੋਕ ਬਿਜਲੀ ਤੋਂ ਬਿਨਾਂ ਰਹਿਣ ਲਈ ਮਜਬੂਰ ਹਨ।

RELATED ARTICLES

LEAVE A REPLY

Please enter your comment!
Please enter your name here

- Advertisment -spot_imgspot_img

Most Popular

Recent Comments