Patna,29 December 2022,(Punjab Today News Ca):- ਪੰਜਾਬ ਵਿਧਾਨ ਸਭਾ (Punjab Vidhan Sabha) ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨਾਲ ਇੱਕ ਮੀਟਿੰਗ ਕਰਕੇ ਵੱਖ ਵੱਖ ਮਹੱਤਵਪੂਰਨ ਮੁੱਦਿਆਂ ’ਤੇ ਵਿਚਾਰ ਚਰਚਾ ਕੀਤੀ,ਪੰਜਾਬ ਵਿਧਾਨ ਸਭਾ ਦੇ ਇੱਕ ਬੁਲਾਰੇ ਅਨੁਸਾਰ ਇਹ ਇੱਕ ਸਿਸ਼ਟਾਚਾਰ ਮੀਟਿੰਗ ਸੀ ਜਿਸ ਵਿੱਚ ਸ. ਸੰਧਵਾਂ ਨੇ ਬਿਹਾਰ ਵਿੱਚ ਵੱਸਦੇ ਪੰਜਾਬੀਆਂ ਦੇ ਵਿਭਿੰਨ ਮੁੱਦਿਆਂ ਬਾਰੇ ਨਿਤੀਸ਼ ਕੁਮਾਰ ਨਾਲ ਚਰਚਾ ਕੀਤੀ,ਇਸ ਦੌਰਾਨ ਦੋਵਾਂ ਆਗੂਆਂ ਨੇ ਖੇੇਤੀ, ਡੇਅਰੀ ਫਰਮਿੰਗ, ਸਭਿਆਚਾਰ, ਖੇਡਾਂ, ਵਿਗਿਆਨ, ਤਕਨੋਲੋਜੀ ਆਦਿ ਚਰਚਾ ਕੀਤੀ,ਮੀਟਿੰਗ ਤੋਂ ਬਾਅਦ ਸ. ਸੰਧਵਾਂ ਨੇ ਦੱਸਿਆ ਕਿ ਉਨ੍ਹਾਂ ਦੀ ਨਿਤੀਸ਼ ਕੁਮਾਰ ਨਾਲ ਚਰਚਾ ਬਹੁਤ ਵਧੀਆਂ ਰਹੀ ਅਤੇ ਉਨ੍ਹਾਂ ਨੂੰ ਬਿਹਾਰ ਵਿੱਚ ਵੱਸਦੇ ਪੰਜਾਬੀਆਂ ਬਾਰੇ ਕਈ ਕੁੱਝ ਜਾਣਨ ਦਾ ਮੌਕਾ ਮਿਲਿਆ,ਇਸ ਤੋਂ ਪਹਿਲਾਂ ਪਟਨਾ ਵਿਖੇ ਪਹੁੰਚ ਕੇ ਸ. ਸੰਧਵਾਂ ਤਖਤ ਸ੍ਰੀ ਪਟਨਾ ਸਾਹਿਬ (Takht Sri Patna Sahib) ਵਿਖੇ ਨਤਮਸਤਿਕ ਹੋਏ ਅਤੇ ਉਨ੍ਹਾਂ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ (Sri Guru Gobind Singh Ji) ਦੇ ਪ੍ਰਕਾਸ਼ ਪੁਰਬ ’ਤੇ ਸ਼ਰਧਾਂਜਲੀ ਭੇਂਟ ਕੀਤੀ,ਉਨ੍ਹਾਂ ਨੇ ਚੰਗੇ ਜੀਵਨ ਦੇ ਨਿਰਮਾਣ ਵਾਸਤੇ ਲੋਕਾਂ ਨੂੰ ਸ੍ਰੀ ਗਰੂ ਗੋਬਿੰਦ ਸਿੰਘ ਦੀਆਂ ਸਿੱਖਿਆਵਾਂ ’ਤੇ ਚੱਲਣ ਦਾ ਸੱਦਾ ਦਿੱਤਾ।