Chandigarh, December 30, 2022,(Punjab Today News Ca):- ਡਾ. ਨਮਿਤਾ ਗੁਪਤਾ ਸਹਾਇਕ ਪ੍ਰੋਫੈਸਰ ਸੈਂਟਰ ਫਾਰ ਹਿਊਮਨ ਰਾਈਟਸ ਐਂਡ ਡਿਊਟੀਜ਼ ਨੂੰ ਪੰਜਾਬ ਯੂਨੀਵਰਸਿਟੀ (Panjab University) ਦਾ ਨਵਾਂ ਡਾਇਰੈਕਟਰ ਪਬਲਿਕ ਰਿਲੇਸ਼ਨਜ਼ ਕਮ ਐਡੀਟਰ ਪੀ ਯੂ ਨਿਊਜ਼ ਨਿਯੁਕਤ ਕੀਤਾ ਗਿਆ ਹੈ,ਐਮ ਏ ਅਤੇ ਐਮ ਫਿਲ ਵਿਚ ਗੋਲਡ ਮੈਡਲ ਜੇਤੂ ਡਾ. ਗੁਪਤਾ ਸੈਂਟਰ ਫਾਰ ਹਿਊਮਨ ਰਾਈਟਸ ਐਂਡ ਡਿਊਟੀਜ਼ (Center For Human Rights And Duties) ਦੇ ਸੀਨੀਅਰ ਫੈਕਲਟੀ ਮੈਂਬਰ ਤੇ ਸਾਬਕਾ ਚੇਅਰਪਰਸਨਹਨ,ਉਹਨਾਂ ਭਾਰਤ ਅਤੇ ਵਿਦੇਸ਼ਾਂ ਵਿਚ ਅਨੇਕਾਂ ਕੌਮੀ ਤੇ ਕੌਮਾਂਤਰੀ ਕਾਨਫਰੰਸਾਂ ਵਿਚ ਸ਼ਮੂਲੀਅਤ ਕੀਤੀਹੈ ਤੇ ਚਾਰ ਪੁਸਤਕਾਂ ਲਿਖੀਆਂ/ਸੰਪਾਦਤ ਕੀਤੀਆਂ ਹਨ,ਉਹਨਾਂ ਦੀਆਂ ਲਿਖਤੀ ਵੱਖ-ਵੱਖ ਕੌਮੀ ਤੇਕੌਮਾਂਤਰੀ ਰਸਾਲਿਆਂ ਵਿਚ ਪ੍ਰਕਾਸ਼ਤ ਹੁੰਦੀਆਂ ਰਹੀਆਂ ਹਨ,ਉਹਨਾਂ ਖਿੱਤੇ ਦੀਆਂ ਵੱਖ-ਵੱਖ ਯੂਨੀਵਰਸਿਟੀਆਂ ਦੀਆਂ ਅਕਾਦਮਿਕ ਸੰਸਥਾਵਾਂ ਦੇ ਮੈਂਬਰ ਹਨ ਤੇ ਮੌਜੂਦਾ ਸਮੇਂ ਵਿਚ ਥੀਮੈਟਿਕ ਗਰੁੱਪ ਆਨ ਹਿਊਮਨ ਰਾਈਟਸ ਐਂਡ ਗਲੋਬਲ ਜਸਟਿਸ ਇਨ ਇੰਟਰਨੈਸ਼ਨਲ ਸੋਸ਼ਿਓਲੋਜੀਕਲ ਐਸੋਸੀਏਸ਼ਨ ਦੇ ਪ੍ਰਧਾਨ ਹਨ।