spot_img
Friday, April 26, 2024
spot_img
spot_imgspot_imgspot_imgspot_img
Homeਅੰਤਰਰਾਸ਼ਟਰੀCorona Guidelines 2023: ਆਸਟਰੇਲੀਆ ਤੇ ਕੈਨੇਡਾ ਲਈ ਜਹਾਜ਼ 'ਤੇ ਚੜ੍ਹਨ ਤੋਂ ਪਹਿਲਾਂ...

Corona Guidelines 2023: ਆਸਟਰੇਲੀਆ ਤੇ ਕੈਨੇਡਾ ਲਈ ਜਹਾਜ਼ ‘ਤੇ ਚੜ੍ਹਨ ਤੋਂ ਪਹਿਲਾਂ Covid Test ਰਿਪੋਰਟ ਦਿਖਾਉਣੀ ਲਾਜ਼ਮੀ

PUNJAB TODAY NEWS CA:-

PUNJAB TODAY NEWS CA:- Corona Guidelines 2023: ਕੋਰੋਨਾ ਦਾ ਕਹਿਣ ਵਧਣ ਨਾ ਦੁਨੀਆ ਭਰ ਦੇ ਦੇਸ਼ ਚੌਕਸ ਹੋ ਗਏ ਹਨ,ਚੀਨ, ਹਾਂਗਕਾਂਗ ਤੇ ਮਕਾਊ ਦੇ ਯਾਤਰੀਆਂ ਨੂੰ ਆਸਟਰੇਲੀਆ ਤੇ ਕੈਨੇਡਾ ਲਈ ਉਡਾਣਾਂ ’ਤੇ ਚੜ੍ਹਨ ਤੋਂ ਪਹਿਲਾਂ ਕੋਵਿਡ ਟੈਸਟ ਰਿਪੋਰਟ ਦਿਖਾਉਣੀ ਲਾਜ਼ਮੀ ਕਰ ਦਿੱਤੀ ਗਈ ਹੈ,ਇਸ ਤੋਂ ਪਹਿਲਾਂ ਕਈ ਦੇਸ਼ਾਂ ਨੇ ਕੋਵਿਡ ਟੈਸਟ ਰਿਪੋਰਟ ਲਾਜ਼ਮੀ (Covid Test Report Mandatory) ਕਰ ਦਿੱਤੀ ਸੀ।

ਹਾਸਲ ਜਾਣਕਾਰੀ ਮੁਤਾਬਕ ਚੀਨ, ਹਾਂਗਕਾਂਗ ਤੇ ਮਕਾਊ ਦੇ ਯਾਤਰੀਆਂ ਨੂੰ ਆਸਟਰੇਲੀਆ ਤੇ ਕੈਨੇਡਾ ਲਈ ਉਡਾਣਾਂ ’ਤੇ ਚੜ੍ਹਨ ਤੋਂ ਪਹਿਲਾਂ ਕੋਵਿਡ ਟੈਸਟ ਰਿਪੋਰਟ ਦਿਖਾਉਣੀ ਲਾਜ਼ਮੀ ਪਵੇਗੀ ਜੋ ਦੋ ਦਿਨ ਤੋਂ ਵੱਧ ਪੁਰਾਣੀ ਨਹੀਂ ਹੋਣੀ ਚਾਹੀਦੀ,ਯਾਤਰੀਆਂ ਨੂੰ ਨੈਗਟਿਵ ਰਿਪੋਰਟ ਤੋਂ ਬਾਅਦ ਹੀ ਜਹਾਜ਼ ’ਤੇ ਚੜ੍ਹਨ ਦੀ ਇਜਾਜ਼ਤ ਦਿੱਤੀ ਜਾਵੇਗੀ,ਇਸ ਬਾਰੇ ਕੈਨੇਡਾ ਸਰਕਾਰ ਨੇ ਬਿਆਨ ਜਾਰੀ ਕਰਦਿਆਂ ਕਿਹਾ ਕਿ 5 ਜਨਵਰੀ ਤੋਂ ਚੀਨ,ਹਾਂਗਕਾਂਗ ਤੇ ਮਕਾਊ ਤੋਂ ਆਉਣ ਵਾਲੇ ਦੋ ਸਾਲ ਜਾਂ ਇਸ ਤੋਂ ਵੱਧ ਉਮਰ ਦੇ ਸਾਰੇ ਯਾਤਰੀਆਂ ਨੂੰ ਨੈਗੇਟਿਵ ਕੋਵਿਡ ਟੈਸਟ ਰਿਪੋਰਟ ਪੇਸ਼ ਕਰਨੀ ਪਵੇਗੀ।

ਦੂਜੇ ਪਾਸੇ ਆਸਟਰੇਲੀਆ ਦੇ ਸਿਹਤ ਅਧਿਕਾਰੀਆਂ ਨੇ ਦੱਸਿਆ ਕਿ 5 ਜਨਵਰੀ ਤੋਂ ਚੀਨ, ਹਾਂਗਕਾਂਗ ਤੇ ਮਕਾਊ ਦੇ ਸਾਰੇ ਯਾਤਰੀਆਂ ਨੂੰ ਉਡਾਣ ਤੋਂ ਪਹਿਲਾਂ ਕੋਵਿਡ ਟੈਸਟ ਦੀ ਨੈਗੇਟਿਵ ਰਿਪੋਰਟ ਦਿਖਾਉਣੀ ਪਵੇਗੀ,ਦੱਸਣਾ ਬਣਦਾ ਹੈ ਕਿ ਕੈਨੇਡਾ ਅਤੇ ਆਸਟਰੇਲੀਆ ਤੋਂ ਪਹਿਲਾਂ ਅਮਰੀਕਾ, ਬਰਤਾਨੀਆ, ਫਰਾਂਸ, ਸਪੇਨ ਤੇ ਇਟਲੀ ਨੇ ਵੀ ਚੀਨ ਤੋਂ ਆਉਣ ਵਾਲੇ ਯਾਤਰੀਆਂ ਲਈ ਕੋਵਿਡ ਟੈਸਟ ਰਿਪੋਰਟ ਲਾਜ਼ਮੀ ਕੀਤੀ ਸੀ।

RELATED ARTICLES

LEAVE A REPLY

Please enter your comment!
Please enter your name here

- Advertisment -spot_imgspot_img

Most Popular

Recent Comments