Ottawa, January 2,(Punjab Today News Ca):- ਮਾਹਿਰਾਂ ਦਾ ਕਹਿਣਾ ਹੈ ਕਿ ਚੀਨ ਤੋਂ ਆਉਣ ਵਾਲੇ ਟਰੈਵਲਰਜ਼ ਦੇ ਨੈਗੇਟਿਵ ਕੋਵਿਡ-19 ਟੈਸਟ (Negative Covid-19 Test) ਨਾਲ ਵਾਇਰਸ ਦੇ ਨਵੇਂ ਵੇਰੀਐਂਟਸ (New Variants) ਫੈਲਣ ਤੋਂ ਰੋਕਣ ਵਿੱਚ ਕੋਈ ਮਦਦ ਨਹੀਂ ਮਿਲੇਗੀ,ਯੂਨੀਵਰਸਿਟੀ ਆਫ ਟੋਰਾਂਟੋ ਦੀ ਟਮੈਰਿਟੀ ਫੈਕਲਟੀ ਆਫ ਮੈਡੀਸਿਨ ਵਿਖੇ ਅਸਿਸਟੈਂਟ ਪੋ੍ਰਫੈਸਰ ਕੈਰੀ ਬੋਅਮੈਨ ਨੇ ਆਖਿਆ ਕਿ ਇਹ ਕਦਮ ਵਿਗਿਆਨ ਦੇ ਅਧਾਰ ਉੱਤੇ ਨਹੀਂ ਚੁੱਕਿਆ ਜਾ ਰਿਹਾ ਸਗੋਂ ਇਹ ਸਿਆਸੀ ਚਾਲ ਹੈ।
ਸ਼ਨਿੱਚਰਵਾਰ ਨੂੰ ਫੈਡਰਲ ਸਰਕਾਰ ਨੇ ਆਖਿਆ ਸੀ ਕਿ ਚੀਨ, ਹਾਂਗ ਕਾਂਗ ਤੇ ਮਕਾਓ ਤੋਂ ਆਉਣ ਵਾਲੇ ਟਰੈਵਲਰਜ਼ ਦੀ ਕੈਨੇਡਾ ਲਈ ਰਵਾਨਾ ਹੋਣ ਤੋਂ ਪਹਿਲਾਂ ਕੋਵਿਡ-19 ਟੈਸਟ ਵਿੱਚ ਨੈਗੇਟਿਵ ਰਿਪੋਰਟ ਹੋਣਾ ਜ਼ਰੂਰੀ ਹੋਵੇਗਾ,ਇਹ ਵੀ ਆਖਿਆ ਗਿਆ ਕਿ ਇਹ ਨਿਯਮ 5 ਜਨਵਰੀ ਤੋਂ ਸ਼ੁਰੂ ਹੋਵੇਗਾ ਤੇ ਇਨ੍ਹਾਂ ਤਿੰਨਾਂ ਦੇਸ਼ਾਂ ਤੋਂ ਆਉਣ ਵਾਲੇ ਦੋ ਸਾਲ ਤੇ ਇਸ ਤੋਂ ਵੱਧ ਉਮਰ ਦੇ ਸਾਰੇ ਟਰੈਵਲਰਜ਼ ਲਈ ਇਹ ਟੈਸਟ ਕਰਵਾਉਣਾ ਲਾਜ਼ਮੀ ਹੋਵੇਗਾ।
ਬੋਅਮੈਨ, ਜੋਕਿ ਬਾਇਓਐਥਿਕਸ ਤੇ ਗਲੋਬਲ ਹੈਲਥ ਪੜ੍ਹਾਉਂਦੇ ਹਨ,ਨੇ ਆਖਿਆ ਕਿ ਚੀਨ ਵਿੱਚ ਇਸ ਸਮੇਂ ਓਮਾਈਕ੍ਰੌਨ ਦਾ ਕਿਹੜਾ ਵੇਰੀਐਂਟ ਸਰਕੂਲੇਟ ਕਰ ਰਿਹਾ ਹੈ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ,ਇਸ ਦੌਰਾਨ ਯੂਨੀਵਰਸਿਟੀ ਆਫ ਟੋਰਾਂਟੋ ਦੀ ਟਮੈਰਿਟੀ ਫੈਕਲਟੀ ਆਫ ਮੈਡੀਸਿਨ ਦੇ ਐਸੋਸਿਏਟ ਪ੍ਰੋਫੈਸਰ ਡਾ· ਇਸਾਕ ਬੋਗੋਚ ਨੇ ਆਖਿਆ ਕਿ ਇਹ ਸਪਸ਼ਟ ਨਹੀਂ ਹੋ ਪਾ ਰਿਹਾ ਕਿ ਇਸ ਤਰ੍ਹਾਂ ਦੀ ਨੀਤੀ ਦੇ ਟੀਚੇ ਕੀ ਹਨ ਪਰ ਇਸ ਤਰ੍ਹਾਂ ਦੇ ਮਾਪਦੰਡਾਂ ਨਾਲ ਮਦਦ ਨਹੀਂ ਮਿਲਦੀ।
ਉਨ੍ਹਾਂ ਆਖਿਆ ਕਿ ਜੇ ਚੀਨ ਆਪਣੇ ਕੋਵਿਡ-19 ਸਬੰਧੀ ਡਾਟਾ, ਵੇਰੀਐਂਟਸ, ਵੈਕਸੀਨਜ਼ ਤੇ ਇਸ ਦੇ ਪਸਾਰ ਦੇ ਸਬੰਧ ਵਿੱਚ ਪਾਰਦਰਸ਼ੀ ਪਹੁੰਚ ਅਪਣਾਵੇ ਤਾਂ ਉਸ ਨਾਲ ਮਦਦ ਮਿਲ ਸਕਦੀ ਹੈ,ਯੂਨੀਵਰਸਿਟੀ ਆਫ ਟੋਰਾਂਟੋ ਦੀ ਫੈਕਲਟੀ ਆਫ ਇਨਫਰਮੇਸ਼ਨ ਦੇ ਅਸਿਸਟੈਂਟ ਪੋ੍ਰਫੈਸਰ ਕੌਲਿਨ ਫਰਨੈੱਸ ਨੇ ਆਖਿਆ ਕਿ ਟਰੈਵਲ ਨਿਯਮਾਂ ਸਬੰਧੀ ਇਹ ਸਥਿਤੀ ਗੁੰਝਲਦਾਰ ਹੈ,ਇਹ ਸਿਆਸੀ, ਸਮਾਜਕ ਤੇ ਪਬਲਿਕ ਹੈਲਥ ਨਾਲ ਜੁੜਿਆ ਮਾਮਲਾ ਹੈ,ਇਸ ਕਦਮ ਨੂੰ ਸਿਆਸੀ ਤੇ ਨਸਲੀ ਮੰਨਿਆ ਜਾਵੇਗਾ,ਇਹ ਗੱਲਾਂ ਕਿਸੇ ਵੀ ਤਰ੍ਹਾਂ ਮਦਦਗਾਰ ਸਿੱਧ ਨਹੀਂ ਹੁੰਦੀਆਂ।