Chandigarh January 4 (Punjab Today News Ca):- ਪੰਜਾਬ ਅਤੇ ਹਰਿਆਣਾ ਵਿੱਚ ਇਸ ਵਾਰ ਠੰਢ ਨੇ ਨਵਾਂ ਰਿਕਾਰਡ ਬਣਾਇਆ ਹੈ,ਆਈਐਮਡੀ ਚੰਡੀਗੜ੍ਹ (IMD Chandigarh) ਦੇ ਡਾਇਰੈਕਟਰ ਡਾ. ਮਨਮੋਹਨ ਸਿੰਘ (Director Dr. Manmohan Singh) ਨੇ ਦੱਸਿਆ ਕਿ ਪੰਜ ਸਾਲਾਂ ਵਿੱਚ ਪਹਿਲੀ ਵਾਰ ਪੰਜਾਬ ਵਿੱਚ ਇਹ ਦੇਖਣ ਨੂੰ ਮਿਲਿਆ ਹੈ ਕਿ ਜਨਵਰੀ ਦੇ ਪਹਿਲੇ ਦਿਨ ਤੋਂ ਹੀ ਲਗਾਤਾਰ ਠੰਢ ਦੇਖਣ ਨੂੰ ਮਿਲ ਰਹੀ ਹੈ,ਇਹ ਸਿਲਸਿਲਾ 6 ਜਨਵਰੀ ਤੱਕ ਜਾਰੀ ਰਹੇਗਾ,ਇੱਕ ਨਵਾਂ ਰਿਕਾਰਡ ਇਹ ਵੀ ਸਾਹਮਣੇ ਆਇਆ ਹੈ ਕਿ 19 ਸਾਲਾਂ ਬਾਅਦ ਯਾਨੀ 2003 ਵਿੱਚ ਜਨਵਰੀ ਦੇ ਪਹਿਲੇ ਹਫ਼ਤੇ ਪੰਜਾਬ ਦੇ ਅੱਧੇ ਤੋਂ ਵੱਧ ਜ਼ਿਲ੍ਹਿਆਂ ਵਿੱਚ 10 ਡਿਗਰੀ ਦੀ ਗਿਰਾਵਟ ਲੈ ਕੇ ਦਿਨ ਦਾ ਤਾਪਮਾਨ 8 ਤੋਂ 11 ਡਿਗਰੀ ਦੇ ਵਿਚਕਾਰ ਦਰਜ ਕੀਤਾ ਗਿਆ ਹੈ।
ਇਸ ਤੋਂ ਪਹਿਲਾਂ ਸਾਲ 2003 ਵਿੱਚ ਪੰਜਾਬ ਵਿੱਚ ਵੱਧ ਤੋਂ ਵੱਧ ਤਾਪਮਾਨ 11 ਤੋਂ 12 ਡਿਗਰੀ ਤੱਕ ਸੀ,ਇਸ ਨਾਲ ‘ਕੋਲਡ ਡੇ’ ਤੇ ‘ਸੀਵੀਅਰ ਕੋਲਡ ਡੇ’ (‘Severe Cold Day’) ਦੀ ਸਥਿਤੀ ਬਣੀ ਰਹੀ,ਕਈ ਸ਼ਹਿਰਾਂ ’ਚ ਦਿਨ ਦਾ ਤਾਪਮਾਨ 8 ਡਿਗਰੀ ਸੈਲਸੀਅਸ ਤੱਕ ਡਿੱਗ ਗਿਆ,ਜ਼ਿਆਦਾਤਰ ਸ਼ਹਿਰਾਂ ’ਚ ਦਿਨ ਦਾ ਤਾਪਮਾਨ ਅੱਠ ਤੋਂ ਦਸ ਡਿਗਰੀ ਘੱਟ ਰਿਹਾ,ਉਧਰ ਦਿਨ ਤੇ ਰਾਤ ਦੇ ਤਾਪਮਾਨ ’ਚ ਮਹਿਜ਼ ਦੋ ਤੋਂ ਤਿੰਨ ਡਿਗਰੀ ਦਾ ਫ਼ਰਕ ਰਿਹਾ। ਮੌਸਮ ਕੇਂਦਰ ਚੰਡੀਗੜ੍ਹ ਅਨੁਸਾਰ ਬਠਿੰਡਾ ਤੇ ਗੁਰਦਾਸਪੁਰ ਦਾ ਤਾਪਮਾਨ 6.8 ਡਿਗਰੀ ਸੈਲਸੀਅਸ ਰਿਹਾ ਜਦਕਿ ਮੁਹਾਲੀ ਦਾ ਤਾਪਮਾਨ 5.4 ਡਿਗਰੀ, ਹੁਸ਼ਿਆਰਪੁਰ ਦਾ 3.4, ਅੰਮ੍ਰਿਤਸਰ ਦਾ 5.6, ਪਟਿਆਲੇ ਦਾ 4.8 ਤੇ ਬਠਿੰਡੇ ਦਾ ਤਾਪਮਾਨ 1.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।