Vancouver, January 6 (Punjab Today News Ca):- ਚੀਨ,ਹਾਂਗ-ਕਾਂਗ ਤੇ ਮਕਾਓ ਤੋਂ ਕੈਨੇਡਾ ਆਉਣ ਵਾਲੇ ਟਰੈਵਲਰਜ਼ (Travelers) ਲਈ ਨੈਗੈਟਿਵ ਕੋਵਿਡ-19 ਟੈਸਟ (Negative Covid-19 Test) ਪੇਸ਼ ਕਰਨਾ ਅੱਜ ਤੋਂ ਲਾਜ਼ਮੀ ਹੋ ਜਾਵੇਗਾ,ਪਿਛਲੇ ਹਫਤੇ ਕੈਨੇਡੀਅਨ ਸਰਕਾਰ ਵੱਲੋਂ ਇਹ ਐਲਾਨ ਕੀਤਾ ਗਿਆ ਸੀ ਕਿ ਚੀਨ ਤੋਂ ਆਉਣ ਵਾਲੇ ਟਰੈਵਲਰਜ਼ ਨੂੰ ਜਹਾਜ਼ ਚੜ੍ਹਨ ਤੋਂ 48 ਘੰਟੇ ਪਹਿਲਾਂ ਕਰਵਾਏ ਗਏ ਕੋਵਿਡ-19 ਟੈਸਟ (Covid-19 Test) ਦੀ ਨੈਗੇਟਿਵ ਰਿਪੋਰਟ ਪੇਸ਼ ਕਰਨੀ ਹੋਵੇਗੀ,ਅਮਰੀਕਾ ਦੇ ਨਾਲ ਨਾਲ ਕਈ ਯੂਰਪੀਅਨ ਦੇਸ਼ਾਂ ਵੱਲੋਂ ਵੀ ਚੀਨ ਤੋਂ ਆਉਣ ਵਾਲੇ ਟਰੈਵਲਰਜ਼ ਲਈ ਇਸੇ ਤਰ੍ਹਾਂ ਦੇ ਨਿਯਮ ਲਾਗੂ ਕੀਤੇ ਗਏ ਹਨ,ਚੀਨ ਦੇ ਵਿਦੇਸ਼ ਮੰਤਰਾਲੇ ਦੀ ਤਰਜ਼ਮਾਨ ਨੇ ਇਸ ਹਫਤੇ ਇਨ੍ਹਾਂ ਦੇਸ਼ਾਂ ਵੱਲੋਂ ਕੀਤੀਆਂ ਇਸ ਤਰ੍ਹਾਂ ਦੀਆਂ ਤਬਦੀਲੀਆਂ ਦੀ ਨਿਖੇਧੀ ਕੀਤੀ ਸੀ ਤੇ ਇਹ ਵੀ ਆਖਿਆ ਸੀ ਕਿ ਕੁੱਝ ਦੇਸ਼ ਕੋਵਿਡ-19 ਮਾਪਦੰਡਾਂ (Covid-19 Standards) ਨੂੰ ਸਿਆਸੀ ਕਾਰਨਾਂ ਕਰਕੇ ਵਰਤ ਰਹੇ ਹਨ ਤੇ ਚੀਨ ਵੱਲੋਂ ਇਸ ਲਈ ਜਵਾਬੀ ਕਾਰਵਾਈ ਕੀਤੀ ਜਾਵੇਗੀ।