Punjab Today News Ca:-
ਅਸਲ ਵਿੱਚ ਪਾਰਟੀ ਵੱਲੋਂ 4 ਮਾਰਚ ਨੂੰ ਲੀਡਰਸਿ਼ਪ ਦੇ ਸਬੰਧ ਵਿੱਚ ਵੋਟ ਕਰਵਾਈ ਜਾਣੀ ਸੀ ਪਰ ਪਾਰਟੀ ਲੀਡਰਸਿ਼ਪ ਦੌੜ ਲਈ ਸਟਾਈਲਜ਼ ਦੇ ਇਕਲੌਤੀ ਉਮੀਦਵਾਰ ਬਚਣ ਕਾਰਨ ਪਾਰਟੀ ਦੀ ਪ੍ਰੋਵਿੰਸ਼ੀਅਲ ਕਾਊਂਸਲ ਨੇ 4 ਫਰਵਰੀ ਨੂੰ ਉਸ ਦੇ ਨਾਂ ਉੱਤੇ ਮੋਹਰ ਲਾਉਣ ਦਾ ਫੈਸਲਾ ਕੀਤਾ ਹੈ। ਇਸ ਤੋਂ ਬਾਅਦ 21 ਫਰਵਰੀ ਨੂੰ ਜਦੋਂ ਸਿਆਲਾਂ ਦੀਆਂ ਛੁੱਟੀਆਂ ਖ਼ਤਮ ਕਰਕੇ ਵਿਧਾਨਸਭਾ ਦਾ ਕੰਮ ਮੁੜ ਸ਼ੁਰੂ ਹੋਵੇਗਾ ਤਾਂ ਸਟਾਈਲਜ਼ ਪਾਰਟੀ ਦੇ ਮੌਜੂਦਾ ਅੰਤਰਿਮ ਆਗੂ ਪੀਟਰ ਟਬਾਨਜ਼ ਦੀ ਥਾਂ ਲਵੇਗੀ।
ਓਨਟਾਰੀਓ ਐਨਡੀਪੀ ਪ੍ਰੈਜ਼ੀਡੈਂਟ ਜੈਨੇਲ ਬ੍ਰੈਡੀ ਨੇ ਆਖਿਆ ਕਿ ਓਨਟਾਰੀਓ ਵਿੱਚ ਐਨਡੀਪੀ ਨੂੰ ਪੱਕੇ ਪੈਰੀਂ ਹੋਣ ਦੀ ਲੋੜ ਹੈ ਤੇ ਸਟਾਈਲਜ਼ ਦੇ ਪਾਰਟੀ ਆਗੂ ਬਣਨ ਨਾਲ ਸਾਡੀ ਸਥਿਤੀ ਕਾਫੀ ਮਜ਼ਬੂਤ ਹੋਵੇਗੀ। ਅਸੀਂ ਆਪਣੀ ਮੂਵਮੈਂਟ ਨੂੰ ਹੋਰ ਤੇਜ਼ ਕਰ ਸਕਾਂਗੇ, ਆਪਣੀ ਕਮਿਊਨਿਟੀ ਵਿੱਚ ਸਮਰੱਥਾ ਵਧਾ ਸਕਾਂਗੇ ਤੇ ਭਵਿੱਖ ਲਈ ਲੋਕਾਂ ਨੂੰ ਨਵੀਂ ਆਸ ਦੇ ਸਕਾਂਗੇ।
ਟੋਰਾਂਟੋ ਦੇ ਡੇਵਨਪੋਰਟ ਹਲਕੇ ਤੋਂ ਐਮਪੀਪੀ ਸਟਾਈਲਜ਼ ਨੂੰ ਐਂਡਰੀਆ ਹੌਰਵਥ ਦੀ ਥਾਂ ਨਿਰਵਿਰੋਧ ਚੁਣ ਲਿਆ ਗਿਆ ਸੀ। ਜਿ਼ਕਰਯੋਗ ਹੈ ਕਿ ਪਿਛਲੇ ਸਾਲ ਜੂਨ ਵਿੱਚ ਪ੍ਰੋਵਿੰਸ਼ੀਅਲ ਚੋਣਾਂ ਵਿੱਚ ਪਾਰਟੀ ਨੂੰ ਮਿਲੀ ਹਾਰ ਤੋਂ ਬਾਅਦ ਹੌਰਵਥ ਵੱਲੋਂ ਪਾਰਟੀ ਆਗੂ ਦਾ ਅਹੁਦਾ ਛੱਡ ਦਿੱਤਾ ਗਿਆ ਸੀ।