Saturday, March 25, 2023
spot_imgspot_imgspot_imgspot_img
Homeਅੰਤਰਰਾਸ਼ਟਰੀਕੈਨੇਡਾ ‘ਚ ਸ਼ਰਾਬ ਦੀ ਇਕ ਬੋਤਲ ਲਈ 8 ਨਾਬਾਲਗ ਕੁੜੀਆਂ ਨੇ ਕੀਤਾ...

ਕੈਨੇਡਾ ‘ਚ ਸ਼ਰਾਬ ਦੀ ਇਕ ਬੋਤਲ ਲਈ 8 ਨਾਬਾਲਗ ਕੁੜੀਆਂ ਨੇ ਕੀਤਾ ਵਿਅਕਤੀ ਦਾ ਕਤਲ,ਕਤਲ ਕਾਂਡ ਵਿਚ ਪੁਲਿਸ ਨੂੰ ਸਫ਼ਲਤਾ ਮਿਲੀ

Punjab Today News Ca:-

Toronto,(Punjab Today News Ca):- ਕੈਨੇਡਾ ਦੇ ਟੋਰਾਂਟੋ ਸ਼ਹਿਰ (City of Toronto) ‘ਚ 59 ਸਾਲਾ ਵਿਅਕਤੀ ਦੇ ਕਤਲ ਦਾ ਪੁਲਿਸ (Police) ਨੇ ਖੁਲਾਸਾ ਕੀਤਾ ਹੈ,ਪਿਛਲੇ ਮਹੀਨੇ ਟੋਰਾਂਟੋ (Toronto) ਵਿਚ ਇੱਕ ਵਿਅਕਤੀ ਦਾ ਨਾਬਾਲਗ ਕੁੜੀਆਂ ਦੁਆਰਾ ਬੇਰਹਿਮੀ ਨਾਲ ਕਤਲ ਕਰ ਕੀਤਾ ਗਿਆ ਸੀ,ਜਿਸ ਤੋਂ ਬਾਅਦ ਟੋਰਾਂਟੋ ਪੁਲਿਸ (Toronto Police) ਲਗਾਤਾਰ ਕਤਲ ਦੇ ਦੋਸ਼ੀਆਂ ਦੀ ਪਹਿਚਾਣ ਕਰਨ ਵਿਚ ਲੱਗੀ ਹੋਈ ਸੀ,ਇਸ ਕਤਲ ਕਾਂਡ ਵਿਚ ਪੁਲਿਸ ਨੂੰ ਹੁਣ ਸਫ਼ਲਤਾ ਮਿਲੀ ਹੈ,ਪੁਲਿਸ (Police) ਨੇ ਕਤਲ ਕਰਨ ਵਾਲੀਆਂ ਕੁੜੀਆਂ ਦੀ ਪਛਾਣ ਕਰ ਲਈ ਹੈ,ਦੱਸਿਆ ਜਾ ਰਿਹਾ ਹੈ ਕਿ ਕਤਲ ਵਾਲੇ ਦਿਨ ਟੋਰਾਂਟੋ (Toronto) ਦੇ ਕਈ ਮੈਟਰੋ ਸਟੇਸ਼ਨਾਂ (Metro Stations) ‘ਤੇ ਕੁੜੀਆਂ ਦੇ ਸਮੂਹਾਂ ਵੱਲੋਂ ਕਈ ਲੋਕਾਂ ‘ਤੇ ਹਮਲਾ ਕੀਤਾ ਗਿਆ ਸੀ।  

ਦਰਅਸਲ ਪਿਛਲੇ ਸਾਲ ਦਸੰਬਰ ‘ਚ 59 ਸਾਲਾ ਕੇਨ ਲੀ ਦਾ ਕਤਲ ਕਰ ਦਿੱਤਾ ਗਿਆ ਸੀ,ਜਿਸ ਤੋਂ ਬਾਅਦ ਪੁਲਿਸ ਕਤਲ ਦੀ ਗੁੱਥੀ ਸੁਲਝਾਉਣ ਵਿਚ ਲੱਗੀ ਹੋਈ ਸੀ,ਟੋਰਾਂਟੋ ਪੁਲਿਸ (Toronto Police) ਨੇ ਬੁੱਧਵਾਰ ਨੂੰ ਇੱਕ ਬਿਆਨ ਜਾਰੀ ਕਰ ਕੇ ਕਿਹਾ ਕਿ ਕੇਨ ਲੀ ਦਾ ਕਤਲ 17 ਦਸੰਬਰ ਦੀ ਰਾਤ 10 ਅਤੇ 12 ਵਜੇ ਦੇ ਵਿਚਕਾਰ ਕੀਤਾ ਗਿਆ ਸੀ,ਪੁਲਿਸ (Police) ਨੇ ਕੁੜੀਆਂ ਦੇ ਨਾਬਾਲਗ ਹੋਣ ਦਾ ਹਵਾਲਾ ਦਿੰਦੇ ਹੋਏ ਵਧੇਰੇ ਜਾਣਕਾਰੀ ਦੇਣ ਤੋਂ ਇਨਕਾਰ ਕਰ ਦਿੱਤਾ,ਪੁਲਿਸ (Police) ਨੇ ਦੱਸਿਆ ਕਿ ਉਸ ਰਾਤ 10 ਤੋਂ 12 ਵਜੇ ਦੇ ਦੌਰਾਨ 5 ਮੈਟਰੋ ਸਟੇਸ਼ਨਾਂ ਦੇ ਵਿਚਕਾਰ ਹੋਰ ਲੋਕਾਂ ‘ਤੇ ਵੀ ਹਮਲਾ ਕੀਤਾ ਗਿਆ।

ਪੁਲਿਸ (Police) ਨੇ ਉਨ੍ਹਾਂ ਪੀੜਤਾਂ ਨੂੰ ਵੀ ਅੱਗੇ ਆਉਣ ਲਈ ਕਿਹਾ ਹੈ,ਪੁਲਿਸ ਨੇ ਦੱਸਿਆ ਕਿ 17 ਦਸੰਬਰ ਦੀ ਰਾਤ ਨੂੰ 8 ਕੁੜੀਆਂ ਦੇ ਇੱਕ ਸਮੂਹ ਨੇ 59 ਸਾਲਾ ਕੇਨ ਲੀ ਦੀ ਕੁੱਟਮਾਰ ਕਰਨ ਤੋਂ ਬਾਅਦ ਚਾਕੂਆਂ ਨਾਲ ਉਸ ‘ਤੇ ਹਮਲਾ ਕਰ ਦਿੱਤਾ,ਹਸਪਤਾਲ ‘ਚ ਇਲਾਜ ਦੌਰਾਨ ਲੀ ਦੀ ਮੌਤ ਹੋ ਗਈ,ਪੁਲਿਸ (Police) ਨੇ ਦੱਸਿਆ ਕਿ ਸਾਰੀਆਂ ਅੱਠ ਕੁੜੀਆਂ ਨਾਬਾਲਗ ਹਨ,ਜਿਸ ਵਿਚ ਤਿੰਨ ਕੁੜੀਆਂ 13 ਸਾਲ, ਤਿੰਨ 14 ਸਾਲ ਅਤੇ ਦੋ ਕੁੜੀਆਂ 16 ਸਾਲ ਦੀਆਂ ਹਨ।

ਦੱਸਿਆ ਗਿਆ ਹੈ ਕਿ ਇਹ ਕੁੜੀਆਂ ਸੋਸ਼ਲ ਮੀਡੀਆ (Social Media) ਰਾਹੀਂ ਇੱਕ ਦੂਜੇ ਨੂੰ ਮਿਲੀਆਂ ਸਨ ਅਤੇ ਗ੍ਰੇਟਰ ਟੋਰਾਂਟੋ ਏਰੀਆ (Greater Toronto Area) ਵਿਚ ਉਨ੍ਹਾਂ ਦਾ ਘਰ ਹੈ,ਪੁਲਿਸ (Police) ਨੇ ਕੁੜੀਆਂ ਦੀ ਪਛਾਣ ਜਨਤਕ ਕਰਨ ਤੋਂ ਇਨਕਾਰ ਕਰ ਦਿੱਤਾ,ਪੁਲਿਸ (Police) ਨੇ ਦੱਸਿਆ ਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਕਤਲ ਇਕ ਬੋਤਲ ਸ਼ਰਾਬ ਲਈ ਕੀਤਾ ਗਿਆ ਹੈ,ਪੁਲਿਸ (Police) ਨੇ ਦੱਸਿਆ ਕਿ ਕੁੜੀਆਂ ਮ੍ਰਿਤਕ ਕੋਲੋਂ ਸ਼ਰਾਬ ਦੀ ਬੋਤਲ ਛੁਡਾਉਣ ਦੀ ਕੋਸ਼ਿਸ਼ ਕਰ ਰਹੀਆਂ ਸਨ,ਜਿਸ ਤੋਂ ਬਾਅਦ ਵਿਵਾਦ ਵਧ ਗਿਆ ਅਤੇ ਉਹਨਾਂ ਨੇ ਲੀ ਦਾ ਕਤਲ ਕਰ ਦਿੱਤਾ। 

RELATED ARTICLES

LEAVE A REPLY

Please enter your comment!
Please enter your name here

- Advertisment -spot_imgspot_img

Most Popular