Edmonton,(Punjab Today News Ca):- ਕੈਨੇਡਾ ਵਿਚ ਇਕ ਵਾਰ ਫਿਰ ਪੰਜਾਬੀ ਭਾਈਚਾਰੇ ਦਾ ਮਾਣ ਵਧਿਆ ਹੈ,ਅਲਬਰਟਾ ਰਾਜ (State of Alberta) ਦੀ ਗਵਰਨਰ ਸਲਮਾ ਲਖਾਨੀ (Governor Salma Lakhani) ਵਲੋਂ ਪੰਜਾਬੀ ਮੂਲ ਦੇ ਬਲਦੇਵ ਸਿੰਘ ਗਰੇਵਾਲ ਨੂੰ ਰਾਜ ਪੱਧਰੀ ਸਨਮਾਨ ਦਿੱਤਾ ਗਿਆ ਹੈ,ਇਸ ਮੌਕੇ ਗਵਰਨਰ ਨੇ ਕਿਹਾ ਕਿ ਦੁਨੀਆ ਵਿਚ ਬਹੁਤ ਘੱਟ ਲੋਕ ਹਨ,ਜੋ ਆਪਣੇ ਰੁਝੇਵਿਆਂ ਦੇ ਨਾਲ-ਨਾਲ ਲੋਕਾਂ ਦੀਆਂ ਮੁਸ਼ਕਲਾਂ ਨੂੰ ਸਰਕਾਰਾਂ ਤੱਕ ਨਾ ਸਿਰਫ਼ ਪਹੁੰਚਾਉਂਦੇ ਹਨ,ਸਗੋਂ ਉਹਨਾਂ ਨੂੰ ਹੱਲ ਕਰਵਾ ਕੇ ਉਹਨਾਂ ਲਈ ਮਾਰਗ ਦਰਸ਼ਕ ਬਣਦੇ ਹਨ,ਉਹਨਾਂ ਵਿਚ ਬਲਦੇਵ ਸਿੰਘ ਗਰੇਵਾਲ ਵੀ ਇਕ ਮਹਾਨ ਸ਼ਖ਼ਸੀਅਤ ਹੈ।
ਗਵਰਨਰ ਨੇ ਹੋਰ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਮਾਨਵਤਾ ਦੀ ਸੇਵਾ ਲਈ ਅੱਗੇ ਆਉਣ,ਜ਼ਿਕਰਯੋਗ ਹੈ ਕਿ ਬਲਦੇਵ ਸਿੰਘ ਗਰੇਵਾਲ (Baldev Singh Grewal) ਜ਼ਿਲ੍ਹਾ ਲੁਧਿਆਣਾ ਦੇ ਪਿੰਡ ਨਾਰੰਗਵਾਲ ਨਾਲ ਸਬੰਧਤ ਹਨ,ਬਲਦੇਵ ਸਿੰਘ ਗਰੇਵਾਲ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਜਸਟਿਸ ਗੁਰਨਾਮ ਸਿੰਘ ਦੇ ਭਤੀਜੇ ਹਨ,ਉਹ ਪਿਛਲੇ ਕਾਫ਼ੀ ਸਮੇਂ ਤੋਂ ਅਲਬਰਟਾ ਦੇ ਪੰਜਾਬੀਆਂ ਦੀਆਂ ਮੁਸ਼ਕਿਲਾਂ ਲਈ ਸਰਕਾਰ ਕੋਲ ਆਵਾਜ਼ ਉਠਾਉਂਦੇ ਆ ਰਹੇ ਹਨ, ਜਿਸ ਕਰਕੇ 13 ਜਨਵਰੀ ਨੂੰ ਉਹਨਾਂ ਨੂੰ ਰਾਜ ਪੱਧਰੀ ਸਨਮਾਨ ਦਿੱਤਾ ਗਿਆ।