Amritsar, 16 January 2023,(Punjab Today News Ca):- ਵਾਰਸ ਪੰਜਾਬ ਜਥੇਬੰਦੀ (Vars Punjab Organization) ਦੇ ਆਗੂ ਅੰਮ੍ਰਿਤਪਾਲ ਸਿੰਘ (Leader Amritpal Singh) ਨੂੰ ਮਾਈਨਰ ਦੌਰੇ ਦੀ ਸ਼ਕਾਇਤ ਤੋਂ ਬਾਅਦ ਹਸਪਤਾਲ ਦਾਖਲ ਕਰਵਾਇਆ ਗਿਆ ਹੈ,ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਮੁਤਾਬਿਕ, ਸ਼੍ਰੀ ਮੁਕਤਸਰ ਸਾਹਿਬ (Muktsar Sahib) ਵਿਖੇ ਭਾਈ ਅੰਮ੍ਰਿਤਪਾਲ ਸਿੰਘ ਦੀ ਸਿਹਤ ਪਿਛਲੇ ਦਿਨੀਂ ਵਿਗੜੀ ਸੀ,ਜਿਸ ਮਗਰੋਂ ਲੰਘੀ ਦੇਰ ਸ਼ਾਮ ਅੰਮ੍ਰਿਤਪਾਲ ਸਿੰਘ ਨੂੰ ਅੰਮ੍ਰਿਤਸਰ ਦੇ ਫ਼ੋਰਟਿਸ ਹਸਪਤਾਲ (Fortis Hospital) ਦਾਖ਼ਲ ਕਰਵਾਇਆ ਗਿਆ ਹੈ।