spot_img
Tuesday, February 20, 2024
spot_img
spot_imgspot_imgspot_imgspot_img
HomeਪੰਜਾਬMansa Police ਨੇ ਬੀਤੇ ਹਫਤੇ ਦੌਰਾਨ ਨਸ਼ਿਆਂ ਦੇ 6 ਮੁਕੱਦਮੇ ਦਰਜ ਕਰਕੇ...

Mansa Police ਨੇ ਬੀਤੇ ਹਫਤੇ ਦੌਰਾਨ ਨਸ਼ਿਆਂ ਦੇ 6 ਮੁਕੱਦਮੇ ਦਰਜ ਕਰਕੇ 11 ਵਿਅਕਤੀਆਂ ਨੂੰ ਕੀਤਾ ਕਾਬੂ

Punjab Today News Ca:-

Mansa, 16 January 2023,(Punjab Today News Ca):- ਐਸਐਸਪੀ ਮਾਨਸਾ ਡਾ. ਨਾਨਕ ਸਿੰਘ (SSP Mansa Dr. Nanak Singh) ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਨਸ਼ਿਆ ਦੀ ਮੁਕੰਮਲ ਰੋਕਥਾਮ ਨੂੰ ਯਕੀਨੀ ਬਣਾਉਦੇ ਹੋਏ ਨਸ਼ਿਆ ਦਾ ਧੰਦਾ ਕਰਨ ਵਾਲਿਆ ਵਿਰੁੱਧ ਮਿਤੀ 09-01-23 ਤੋ 16-01-23 ਤੱਕ ਵੱਡੇ ਪੱਧਰ ਤੇ ਕਾਰਵਾਈ ਕੀਤੀ ਗਈ ਅਤੇ ਮਹਿਕਮਾ ਪੁਲਿਸ ਦੇ ਕੰਮਕਾਜ ਵਿੱਚ ਪ੍ਰਗਤੀ ਲਿਆਉਦੇ ਹੋਏ ਜਾਬਤੇ ਅਨੁਸਾਰ ਨਿਪਟਾਰਾ ਕੀਤਾ ਗਿਆ ਹੈ।

ਐਨ.ਡੀ.ਪੀ.ਐਸ ਐਕਟ  ਤਹਿਤ 6 ਮੁਕੱਦਮੇ ਦਰਜ ਕਰਕੇ 11 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ, ਜਿਨ੍ਹਾਂ ਪਾਸੋ 5600 ਨਸ਼ੀਲੀ ਗੋਲੀਆਂ, 0.035 ਗ੍ਰਾਮ ਹੈਰੋਇਨ(ਚਿੱਟਾ) ਅਤੇ 530 ਗ੍ਰਾਮ ਅਫੀਮ ਦੀ ਬ੍ਰਾਮਦਗੀ ਕੀਤੀ ਗਈ,ਆਬਕਾਰੀ ਐਕਟ ਤਹਿਤ 6 ਮੁਕੱਦਮੇ ਦਰਜ ਕਰਕੇ 6 ਵਿਅਕਤੀਆ ਨੂੰ ਗ੍ਰਿਫਤਾਰ ਕਰਕੇ ਉਹਨਾ ਪਾਸੋ 150 ਕਿਲੋ ਲਾਹਣ, 48.750 ਸ਼ਰਾਬ ਨਾਜਾਇਜ਼ ,7.5 ਲੀਟਰ ਠੇਕਾ ਸ਼ਰਾਬ (ਹਰਿਆਣਾ) ਦੀ ਬ੍ਰਾਮਦਗੀ ਕੀਤੀ ਗਈ ਹੈ,ਗ੍ਰਿਫਤਾਰ ਵਿਅਕਤੀਆਂ ਵਿਰੁੱਧ ਵੱਖ ਵੱਖ ਥਾਣਿਆ ਅੰਦਰ ਮੁਕੱਦਮੇ ਦਰਜ ਕਰਕੇ ਤਫਤੀਸ ਅਮਲ ਵਿੱਚ ਲਿਆਂਦੀ ਗਈ ਹੈ।

ਮੁਕੱਦਮਾ ਨੰਬਰ 20 ਮਿਤੀ 18-02-17 ਅ/ਧ 379,411, 420, 473 ਹਿੰ:ਦੰ: ਥਾਣਾ ਸਦਰ ਮਾਨਸਾ ਵਿੱਚ ਭਗੌੜੇ ਦਲਵਿੰਦਰ ਸਿੰਘ ਉਰਫ ਪੁੱਤਰ ਕੁੱਕੂ ਸਿੰਘ ਵਾਸੀ ਰਾਜਗੜ੍ਹ ਕੁੱਬੇ ਜਿਲ੍ਹਾ ਬਠਿੰਡਾ ਦਾ ਟਿਕਾਣਾ ਟਰੇਸ ਕਰਕੇ ਮਿਤੀ 13-1-23 ਨੂੰ ਕਾਬੂ ਕਰਕੇ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ ਗਿਆ ਹੈ,ਮਾਨਸਾ ਪੁਲਿਸ ਵੱਲੋ ਜੇਰ ਤਫਤੀਸ ਮੁਕੱਦਮਿਆ ਦੀ ਤਫਤੀਸ ਮੁਕੰਮਲ ਕਰਕੇ 24 ਮੁਕੱਦਮਿਆ ਦੇ ਚਲਾਣ ਪੇਸ਼ ਅਦਾਲਤ ਕੀਤੇ ਗਏ ਹਨ ਅਤੇ 4 ਮੁਕੱਦਮੇ ਅਖਰਾਜ ਰਿਪੋਰਟ ਮੁਰੱਤਬ ਕਰਕੇ ਅਤੇ 1 ਮੁਕੱਦਮਾ ਅਦਮਪਤਾ ਮੁਰੱਤਬ ਕਰਕੇ 29 ਮੁਕੱਦਮਿਆ ਦਾ ਹਫਤੇ ਦੌਰਾਨ ਨਿਪਾਟਾਰਾ ਕੀਤਾ ਗਿਆ ਹੈ।

ਟਰੈਫਿਕ ਨਿਯਮਾ ਦੀ ਪਾਲਣਾ ਅਧੀਨ ਹਫਤੇ ਦੌਰਾਨ ਕੁੱਲ 29 ਚਲਾਣ ਕੀਤੇ ਗਏ ਹਨ,ਜਿਨ੍ਹਾ ਵਿੱਚੋ 21 ਅਦਾਲਤੀ ਚਲਾਣ ਅਤੇ 8 ਨਗਦ ਚਲਾਣ ਕਰਕੇ 8000 ਰੁਪੈ ਦੀ ਰਾਸ਼ੀ ਵਸੂਲ ਕਰਕੇ ਸਰਕਾਰੀ ਖਜਾਨੇ ਵਿੱਚ ਜਮ੍ਹਾ ਕਰਵਾਈ ਗਈ ਹੈ,ਮਾਨਸਾ ਪੁਲਿਸ ਵੱਲੋ ਇਸੇ ਹਫਤੇ ਦੌਰਾਨ ਪਬਲਿਕ ਨੂੰ ਨਸ਼ਿਆ ਵਿਰੁੱਧ ਜਾਗਰੂਕ ਕਰਨ ਲਈ ਕੁੱਲ 05 ਸੈਮੀਨਾਰ/ਮੀਟਿੰਗਾ ਕੀਤੀਆ ਗਈਆਂ ਹਨ ਜੋ ਇਹ ਮੁਹਿੰਮ ਲਗਾਤਾਰ ਜਾਰੀ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -spot_imgspot_img

Most Popular