Friday, March 24, 2023
spot_imgspot_imgspot_imgspot_img
Homeਕੈਨੇਡਾ ਦੀਆਂ ਖਬਰਾਂਪ੍ਰੀਮੀਅਰਜ਼ ਵੱਲੋਂ ਮੰਗ ਕਰਨ ਉੱਤੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਜ਼ਮਾਨਤ...

ਪ੍ਰੀਮੀਅਰਜ਼ ਵੱਲੋਂ ਮੰਗ ਕਰਨ ਉੱਤੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਜ਼ਮਾਨਤ ਸਬੰਧੀ ਸਿਸਟਮ ਵਿੱਚ ਸੁਧਾਰ ਕਰਨ ਦਾ ਦਿਵਾਇਆ ਭਰੋਸਾ

Punjab Today News Ca:-

Ottawa, January 17 (Punjab Today News Ca):- ਦੇਸ਼ ਦੇ ਜ਼ਮਾਨਤ ਸਬੰਧੀ ਸਿਸਟਮ ਵਿੱਚ ਸੁਧਾਰ ਕਰਨ ਲਈ ਕੈਨੇਡਾ ਦੇ ਪ੍ਰੀਮੀਅਰਜ਼ ਵੱਲੋਂ ਫੈਡਰਲ ਸਰਕਾਰ ਨੂੰ ਪੱਤਰ ਲਿਖ ਕੇ ਕੀਤੀ ਗਈ ਮੰਗ ਦੇ ਜਵਾਬ ਵਿੱਚ ਪ੍ਰਧਾਨ ਮੰਤਰੀ ਜਸਟਿਨ ਟਰੂਡੋ (Prime Minister Justin Trudeau) ਨੇ ਭਰੋਸਾ ਦਿਵਾਇਆ ਹੈ ਕਿ ਉਨ੍ਹਾਂ ਦੀ ਸਰਕਾਰ ਇਸ ਪਾਸੇ ਤੇਜ਼ੀ ਨਾਲ ਤੇ ਸਾਵਧਾਨੀ ਨਾਲ ਕੰਮ ਕਰ ਰਹੀ ਹੈ,ਸਾਰੀਆਂ 13 ਪ੍ਰੋਵਿੰਸਿਜ਼ ਤੇ ਟੈਰੇਟਰੀਜ਼ (Territories) ਦੇ ਪ੍ਰੀਮੀਅਰਜ਼ ਵੱਲੋਂ ਸੁ਼ੱਕਰਵਾਰ ਨੂੰ ਟਰੂਡੋ ਨੂੰ ਲਿਖੇ ਪੱਤਰ ਵਿੱਚ ਇਸ ਮਾਮਲੇ ਵਿੱਚ ਫੌਰੀ ਕਾਰਵਾਈ ਕਰਨ ਦੀ ਮੰਗ ਕੀਤੀ ਗਈ ਸੀ।

ਜਿ਼ਕਰਯੋਗ ਹੈ ਕਿ ਦਸੰਬਰ ਦੇ ਅੰਤ ਵਿੱਚ ਓਨਟਾਰੀਓ (Ottawa) ਦੇ ਪ੍ਰੋਵਿੰਸ਼ੀਅਲ ਪੁਲਿਸ ਅਧਿਕਾਰੀ (Provincial Police Officer) ਦਾ ਕਤਲ ਹੋਣ ਤੋਂ ਬਾਅਦ ਓਨਟਾਰੀਓ ਦੇ ਪ੍ਰੀਮੀਅਰ ਡੱਗ ਫੋਰਡ (Premier Doug Ford) ਵੱਲੋਂ ਇਸ ਪੱਤਰ ਲਈ ਪਹਿਲ ਕੀਤੀ ਗਈ ਸੀ,ਇਸ ਪੁਲਿਸ ਅਧਿਕਾਰੀ ਦੇ ਕਥਿਤ ਦੋ ਕਾਤਲਾਂ ਵਿੱਚੋਂ ਇੱਕ ਨੂੰ ਹਮਲੇ ਤੇ ਹਥਿਆਰਾਂ ਨਾਲ ਸਬੰਧਤ ਹੋਰਨਾਂ ਚਾਰਜਿਜ਼ ਵਿੱਚ ਜ਼ਮਾਨਤ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ ਸੀ ਪਰ ਬਾਅਦ ਵਿੱਚ ਉਸ ਨੂੰ ਰਿਹਾਅ ਕਰ ਦਿੱਤਾ ਗਿਆ,ਸਸਕਾਟੂਨ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ (Prime Minister Justin Trudeau) ਨੇ ਆਖਿਆ ਕਿ ਉਹ ਸਮਝਦੇ ਹਨ ਕਿ ਇਹ ਸੱਚੀਂ ਚਿੰਤਾ ਦਾ ਵਿਸ਼ਾ ਹੈ ਤੇ ਇਸ ਨੂੰ ਜਲਦ ਹੱਲ ਕਰਨ ਦੀ ਕੋਸਿ਼ਸ਼ ਕੀਤੀ ਜਾ ਰਹੀ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -spot_imgspot_img

Most Popular