
Kapurthala,(Punjab Today News Ca):- ਪੰਜਾਬ ਦੇ ਕਪੂਰਥਲਾ ਦੇ ਪਿੰਡ ਤਲਵੰਡੀ ਮਹਿਮਾ (Village Talwandi Mahima) ‘ਚ 3 ਮਹੀਨੇ ਪਹਿਲਾਂ ਓਵਰਟੇਕ (Overtake) ਕਰਨ ਨੂੰ ਲੈ ਕੇ ਹੋਏ ਝਗੜੇ ‘ਚ ਜ਼ਖਮੀ CIA ਸਟਾਫ ਦੇ ਕਾਂਸਟੇਬਲ ਦੀ ਮੌਤ ਹੋ ਗਈ ਹੈ,ਕਾਂਸਟੇਬਲ ਪਰਮਿੰਦਰ ਸਿੰਘ (Constable Parminder Singh) ਦੇ ਸਿਰ ‘ਤੇ ਹਮਲਾਵਰਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਵਾਰ ਕੀਤਾ ਸੀ,ਸਿਰ ਵਿੱਚ ਗੰਭੀਰ ਸੱਟਾਂ ਲੱਗਣ ਕਾਰਨ ਪਰਮਿੰਦਰ ਸਿੰਘ ਕੋਮਾ ਵਿੱਚ ਚਲਾ ਗਿਆ ਸੀ,ਉਹ ਕਈ ਦਿਨਾਂ ਤੋਂ ਜਲੰਧਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਸੀ,ਦੱਸ ਦੇਈਏ ਕਿ 15 ਅਕਤੂਬਰ 2022 ਨੂੰ ਪਿੰਡ ਤਲਵੰਡੀ ਮਹਿਮਾ ਵਿੱਚ CIA ਸਟਾਫ ਕਪੂਰਥਲਾ (CIA Staff Kapurthala) ਵਿੱਚ ਤਾਇਨਾਤ ਹੌਲਦਾਰ ਪਰਮਿੰਦਰ ਸਿੰਘ ਵਾਸੀ ਧੰਧਲ ਦੀ ਕਾਰ ਨੂੰ ਓਵਰਟੇਕ (Overtake) ਕਰਨ ਨੂੰ ਲੈ ਕੇ ਮਾਮੂਲੀ ਝਗੜਾ ਹੋ ਗਿਆ ਸੀ।
ਜਿਸ ਮਗਰੋਂ ਹਮਲਾਵਰਾਂ ਨੇ ਆਪਣੇ ਸਾਥੀਆਂ ਨੂੰ ਬੁਲਾ ਕੇ ਪਰਮਿੰਦਰ ਸਿੰਘ ‘ਤੇ ਹਮਲਾ ਕਰ ਦਿੱਤਾ ਸੀ,ਹਮਲਾਵਰਾਂ ਨੇ ਉਸ ਦੇ ਸਿਰ ‘ਤੇ ਤੇਜ਼ਧਾਰ ਹਥਿਆਰਾਂ ਨਾਲ ਵਾਰ ਕੀਤੇ ਸਨ,ਪਰਮਿੰਦਰ ਸਿੰਘ ਨੂੰ ਬੇਹੋਸ਼ੀ ਦੀ ਹਾਲਤ ਵਿੱਚ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ,ਸਿਰ ਵਿੱਚ ਡੂੰਘੀ ਸੱਟ ਲੱਗਣ ਕਾਰਨ ਉਹ ਕੋਮਾ ਵਿੱਚ ਚਲਾ ਗਿਆ ਸੀ,ਅਜੇ ਤੱਕ ਪੁਲਿਸ ਨੇ ਇਸ ਮਾਮਲੇ ਦੇ ਮੁੱਖ ਦੋਸ਼ੀ ਨੂੰ ਗ੍ਰਿਫਤਾਰ ਨਹੀਂ ਕੀਤਾ ਹੈ,ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਜਦੋਂ ਤੱਕ ਮੁੱਖ ਦੋਸ਼ੀ ਨੂੰ ਗ੍ਰਿਫਤਾਰ ਨਹੀਂ ਕੀਤਾ ਜਾਂਦਾ ਉਦੋਂ ਤੱਕ ਪਰਮਿੰਦਰ ਸਿੰਘ ਦਾ ਅੰਤਿਮ ਸੰਸਕਾਰ ਨਹੀਂ ਕੀਤਾ ਜਾਵੇਗਾ।
CIA ਸਟਾਫ਼ ਦੇ ਮੁਲਾਜ਼ਮਾਂ ’ਤੇ ਕਾਤਲਾਨਾ ਹਮਲਾ ਕਰਨ ਦੇ ਦੋਸ਼ ਵਿੱਚ ਥਾਣਾ ਸਦਰ ਪੁਲਿਸ (Thana Sadar Police) ਨੇ ਇੱਕ ਔਰਤ ਸਮੇਤ 8 ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਸੀ,ਨਾਮਜ਼ਦ ਵਿਅਕਤੀਆਂ ਦੀ ਪਛਾਣ ਵਿਨੈ ਕੁਮਾਰ, ਮਨੀ, ਅਕਵਿੰਦਰ ਕੌਰ ਵਾਸੀ ਪਿੰਡ ਕਾਦੂਪੁਰ, ਕਾਲੂ, ਪਵਨਦੀਪ, ਜਰਨੈਲ ਸਿੰਘ, ਅਜੇ ਅਤੇ ਵਿਸ਼ਾਲ ਵਾਸੀ ਤਲਵੰਡੀ ਮਹਿਮਾ ਵਜੋਂ ਹੋਈ ਹੈ।