Chandigarh 24 January 2023 ,(Punjab Today News Ca):- ਪੰਜਾਬ ਸਰਕਾਰ (Punjab Govt) ਵੱਲੋਂ 30 ਸਾਲ ਦੀ ਸੇਵਾ ਮੁਕੰਮਲ ਹੋਣ ’ਤੇ 1993 ਬੈਚ ਦੇ 7 ਆਈਪੀਐਸ ਅਧਿਕਾਰੀਆਂ (IPS officers) ਨੂੰ ਡੀਜੀਪੀ (DGP) ਵਜੋਂ ਤਰੱਕੀ ਦੇਣ ਦਾ ਫੈਸਲਾ ਕੀਤਾ ਹੈ,ਪੰਜਾਬ ਵਿੱਚ ਇਹ ਪਹਿਲੀ ਵਾਰ ਹੋਣ ਜਾ ਰਿਹਾ ਹੈ ਕਿ ਦੋ ਆਈਪੀਐਸ ਬੀਬੀਆਂ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) (Director General of Police (DGP)) ਬਣਨ ਜਾ ਰਹੀਆਂ ਹਨ।
ਇਨ੍ਹਾਂ ਵਿੱਚ ਆਈਪੀਐਸ ਅਫਸਰ ਗੁਰਪ੍ਰੀਤ ਕੌਰ ਦਿਓ (IPS Gurpreet Kaur Deo) ਅਤੇ ਸ਼ਸ਼ੀ ਪ੍ਰਭਾ ਦਿਵੇਦੀ (IPS Shashi Prabha Dwivedi) ਸੋਮਵਾਰ ਨੂੰ ਡੀਜੀਪੀ ਦਾ ਅਹੁਦਾ ਹਾਸਲ ਕਰਨ ਵਾਲੀਆਂ ਪੰਜਾਬ ਦੀਆਂ ਪਹਿਲੀਆਂ ਆਈਪੀਐਸ ਬੀਬੀਆਂ ਬਣ ਗਈਆਂ ਹਨ।
ਉਹ ਉਨ੍ਹਾਂ ਸੱਤ ਐਡੀਸ਼ਨਲ ਡੀਜੀਪੀ ਰੈਂਕ (Seven Additional DGP Ranks) ਦੇ ਅਫ਼ਸਰਾਂ ਵਿੱਚੋਂ ਹਨ, ਜਿਨ੍ਹਾਂ ਨੂੰ ਡੀਜੀਪੀ (DGP) ਵਜੋਂ ਤਰੱਕੀ ਦਿੱਤੀ ਗਈ ਹੈ,ਸੂਬੇ ਵਿੱਚ ਪੁਲਿਸ (Police) ਦੇ ਉੱਚ ਅਹੁਦੇ ‘ਤੇ ਰਹਿਣ ਵਾਲੇ ਅਫ਼ਸਰਾਂ ਦੀ ਕੁੱਲ ਗਿਣਤੀ ਹੁਣ 13 ਹੋ ਗਈ ਹੈ,ਵੱਡੀ ਗੱਲ ਇਹ ਹੈ ਕਿ ਤਰੱਕੀ ਪ੍ਰਾਪਤ ਕਰਨ ਵਾਲੇ ਸਾਰੇ 1993 ਬੈਚ ਦੇ ਆਈਪੀਐਸ ਅਧਿਕਾਰੀ ਹਨ।