Gurdaspur, 24 January 2023,(Punjab Today News Ca):- ਬਟਾਲਾ ਸ਼ਹਿਰ ਦੇ ਨੌਜਵਾਨ ਅੰਮ੍ਰਿਤਪ੍ਰੀਤ ਸਿੰਘ (Amritpreet Singh) ਨੇ ਲਗਾਤਾਰ 120 ਘੰਟੇ ਤਬਲਾ ਵਾਦਨ ਕਰਕੇ “ਇੰਡੀਆਜ ਵਰਲਡ ਰਿਕਾਰਡ (India’s World Record)” ਵਿੱਚ ਨਾਮ ਦਰਜ ਕਰਵਾ ਕੇ ਬਟਾਲੇ ਅਤੇ ਆਪਣੇ ਮਾਪਿਆਂ ਦਾ ਨਾਮ ਵਿਸਵ ਪੱਧਰ ਤੇ ਚਮਕਾਇਆ ਹੈ,ਇਸ ਤੋਂ ਪਹਿਲਾਂ ਤਬਲਾ ਵਾਦਨ ਵਿੱਚ ਵਿਸਵ ਰਿਕਾਰਡ 110 ਘੰਟੇ ਦਾ ਸੀ,ਫਾਰਮੈਸੀ ਕਰਨ ਦੇ ਬਾਵਜੂਦ ਉਸ ਵੱਲ ਬਹੁਤੀ ਖਿੱਚ ਨਾ ਰੱਖ ਸੰਗੀਤ ਗੁਰਬਾਣੀ ਨਾਲ ਜੁੜਿਆ ਅੰਮ੍ਰਿਤਪ੍ਰੀਤ ਸਿੰਘ ਹੁਣ ਗੁਰੂ ਨਾਨਕ ਕਾਲਜ ਬਟਾਲਾ (Guru Nanak College Batala) ਤੋਂ ਗ੍ਰੈਜੂਏਸ਼ਨ ਕਰ ਰਿਹਾ ਹੈ।
ਅੰਮ੍ਰਿਤਪ੍ਰੀਤ ਸਿੰਘ ਨੇ ਦੱਸਿਆ ਕਿ ਉਸਨੇ 31ਦਸਬੰਰ 2022 ਤੋਂ ਸਵੇਰੇ 11ਵਜੇ ਗੁਰੂ ਸਾਹਿਬ ਜੀ ਅੱਗੇ ਅਰਦਾਸ ਬੇਨਤੀ ਕਰਕੇ ਤਬਲਾ ਵਾਦਨ ਦੀ ਸ਼ੁਰੂਆਤ ਕੀਤੀ ਸੀ ਤੇ 5 ਜਨਵਰੀ 2023 ਨੂੰ ਸਵੇਰੇ 11 ਵਜੇ ਤੱਕ ਲਗਾਤਾਰ 5 ਦਿਨ ਤੇ 5 ਰਾਤਾਂ ਤਬਲਾ ਵਾਦਨ ਕਰਕੇ ਇਹ ਰਿਕਾਰਡ ਕਾਇਮ ਕੀਤਾ ਹੈ ਅਤੇ ਉਹ ਹੁਣ “ਲਿਮਕਾ ਬੁੱਕ” (“The Limca Book”) ਤੇ “ਵਰਲਡ ਬੁੱਕ ਆਫ ਗਿੰਨੀਜ਼” (“World Book of Guinness”) ਵਿੱਚ ਵੀ ਨਾਮ ਦਰਜ ਕਰਵਾਉਣ ਲਈ ਤਿਆਰੀ ਕਰ ਰਿਹਾ ਹੈ।
ਉਥੇ ਹੀ ਅੰਮ੍ਰਿਤਪ੍ਰੀਤ ਸਿੰਘ ਨੇ ਦੱਸਿਆ ਕਿ ਉਸ ਨੇ 9ਕੁ ਸਾਲ ਦੀ ਉਮਰ ਵਿੱਚ ਹੀ ਤਬਲਾ ਵਾਦਨ ਦੀ ਸਿਖਲਾਈ ਲੈਣੀ ਸ਼ੁਰੂ ਕਰ ਦਿੱਤੀ ਸੀ ਜਦਕਿ ਇਸ ਪਿੱਛੇ ਉਸਦੇ ਪਰਿਵਾਰ ਦੀ ਪ੍ਰੇਰਨਾ ਸੀ ਅਤੇ ਉਦੋਂ ਤੋਂ ਨਿਸ਼ਕਾਮ ਧਰਮ ਪ੍ਰਚਾਰ ਕਰ ਰਹੀਆਂ ਵੱਖ ਵੱਖ ਜਥੇਬੰਦੀਆਂ ਨਾਲ ਸੇਵਾ ਕਰਨੀ ਸ਼ੁਰੂ ਕਰ ਦਿੱਤੀ ਸੀ।
ਇਸ ਤੋਂ ਇਲਾਵਾ 17 ਕੁ ਸਾਲ ਦੀ ਉਮਰ ਤੋਂ ਉਹ ਗੁਰਦੁਆਰਾ ਸ਼ਹੀਦਾਂ ਸਾਹਿਬ ਜੀ (Sri Harmandir Sahib, Amritsar Ji) ਤੇ ਸ੍ਰੀ ਹਰਿਮੰਦਰ ਸਾਹਿਬ ਜੀ ਅੰਮ੍ਰਿਤਸਰ (Sri Harmandir Sahib Ji,Amritsar) ਵਿਖੇ ਵੀ ਹਜ਼ੂਰੀ ਰਾਗੀ ਭਾਈ ਗੁਰਦੇਵ ਸਿੰਘ ਜੀ ,ਭਾਈ ਗੁਰਪ੍ਰੀਤ ਸਿੰਘ ਜੀ, ਭਾਈ ਅਨੂਪ ਸਿੰਘ ਜੀ ਅਤੇ ਭਾਈ ਪਲਵਿੰਦਰ ਸਿੰਘ ਜੀ ਨਾਲ ਸੇਵਾ ਨਿਭਾਉਦਾ ਆ ਰਿਹਾ ਹੈ, ਅੰਮ੍ਰਿਤਪ੍ਰੀਤ ਸਿੰਘ ਦੇ ਪਿਤਾ ਗੁਰਦਰਸ਼ਨ ਸਿੰਘ ਦਾ ਕਹਿਣਾ ਹੈ ਕਿ ਉਹ ਖੁਦ ਚ ਮਾਣ ਮਹਿਸੂਸ ਕਰਦੇ ਹਨ ਕਿ ਉਹਨਾਂ ਦੇ ਦੋ ਬੱਚੇ ਹਨ ਅਤੇ ਦੋਂਵੇਂ ਗੁਰੂ ਘਰ ਨਾਲ ਛੋਟੇ ਹੁੰਦੇ ਤੋਂ ਜੁੜੇ ਹਨ,ਉਹਨਾਂ ਦੀ ਧੀ ਜੋ ਹੁਣ ਵਿਦੇਸ਼ ਚ ਹੈ ਉਹ ਵੀ ਕੀਰਤਨ ਗੁਰਬਾਣੀ ਨਾਲ ਜੁੜੀ ਅਤੇ ਉਸ ਨੂੰ ਦੇਖ ਪੁੱਤ ਵੀ ਇਸ ਵੱਲ ਰੁਝਾਨ ਹੋ ਗਿਆ ਅਤੇ ਹੁਣ ਇਸ ਨੇ ਆਪਣਾ ਇਕ ਵੱਖ ਮੁਕਾਮ ਹਾਸਿਲ ਕੀਤਾ ਹੈ।