
London,(Punjab Today News Ca):- ਵਿਸ਼ਵ ਭਰ ਵਿਚ ਘੱਟ ਆਮਦਨੀ ਵਾਲੇ ਸਮੂਹਾਂ ਲਈ ਊਰਜਾ ਕੁਸ਼ਲ ਮੈਨੂਅਲ ਵਾਸ਼ਿੰਗ ਮਸ਼ੀਨ (Energy Efficient Manual Washing Machine) ਬਣਾਉਣ ਵਾਲੇ ਇਕ ਬ੍ਰਿਟਿਸ਼ ਸਿੱਖ ਇੰਜੀਨੀਅਰ (British Sikh Engineer) ਨੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਦਾ ਪੁਆਇੰਟਸ ਆਫ਼ ਲਾਈਟ ਐਵਾਰਡ (Points of Light Award) ਜਿਤਿਆ ਹੈ,ਨਵਜੋਤ ਸਾਹਨੀ,ਉਹ ਸ਼ਖ਼ਸ ਹਨ,ਜਿਸ ਨੇ ਲਗਭਗ ਚਾਰ ਸਾਲ ਪਹਿਲਾਂ ਅਪਣਾ ਵਾਸ਼ਿੰਗ ਮਸ਼ੀਨ ਪ੍ਰਾਜੈਕਟ ਸਥਾਪਤ ਕੀਤਾ ਸੀ ਉਸ ਨੂੰ ਉਸ ਦੀ ਹੱਥ ਨਾਲ ਤਿਆਰ ਕੀਤੀ ਮਸ਼ੀਨ ਦੀ ਕਾਢ ਲਈ ਸਨਮਾਨਤ ਕੀਤਾ ਗਿਆ ਸੀ, ਜਿਸ ਨੂੰ ਬਿਨਾਂ ਬਿਜਲੀ ਵਾਲੇ ਖੇਤਰਾਂ ਵਿਚ ਵੀ ਚਲਾਇਆ ਜਾ ਸਕਦਾ ਹੈ।
ਨਵਜੋਤ ਸਾਹਨੀ ਨੇ ਸੁਨਕ ਤੋਂ ਇਸ ਪੁਰਸਕਾਰ ਜਿੱਤਣ ਦੇ ਤਜਰਬੇ ਦਾ ਵਰਣਨ ਕੀਤਾ,ਜਿਸ ਦਾ ਐਲਾਨ ਇਸ ਮਹੀਨੇ ਦੇ ਸ਼ੁਰੂ ਵਿਚ ਕੀਤਾ ਗਿਆ ਸੀ,ਬ੍ਰਿਟਿਸ਼ ਭਾਰਤੀ ਨੇਤਾ ਨੇ ਉਸ ਦੀ ਸਰਲਤਾ ਅਤੇ ਦਇਆ ਦੀ ਪ੍ਰਸ਼ੰਸਾ ਕੀਤੀ,ਸੁਨਕ ਨੇ ਸਾਹਨੀ ਨੂੰ ਲਿਖੇ ਇਕ ਨਿੱਜੀ ਪੱਤਰ ਵਿਚ ਕਿਹਾ ਕਿ ਤੁਸੀਂ ਇਕ ਇੰਜੀਨੀਅਰ ਵਜੋਂ ਅਪਣੇ ਪੇਸ਼ੇਵਰ ਹੁਨਰ ਦੀ ਵਰਤੋਂ ਦੁਨੀਆਂ ਭਰ ਦੇ ਹਜ਼ਾਰਾਂ ਲੋਕਾਂ ਦੀ ਮਦਦ ਕਰਨ ਲਈ ਕੀਤੀ ਹੈ, ਜਿਨ੍ਹਾਂ ਕੋਲ ਇਲੈਕਟ੍ਰਿਕ ਵਾਸ਼ਿੰਗ ਮਸ਼ੀਨਾਂ ਤਕ ਪਹੁੰਚ ਨਹੀਂ ਹੈ।
ਤੁਹਾਡੀਆਂ ਨਵੀਨਤਾਕਾਰੀ, ਹੱਥ ਨਾਲ ਚੱਲਣ ਵਾਲੀਆਂ ਵਾਸ਼ਿੰਗ ਮਸ਼ੀਨਾਂ ਪਰਵਾਰਾਂ ਨੂੰ ਸਾਫ਼-ਸੁਥਰੇ ਕਪੜੇ ਪ੍ਰਦਾਨ ਕਰ ਰਹੀਆਂ ਹਨ,ਮੈਂ ਜਾਣਦਾ ਹਾਂ ਕਿ ਤੁਹਾਡੀਆਂ ਮਸ਼ੀਨਾਂ ਯੂਕ੍ਰੇਨੀ ਪਰਵਾਰਾਂ ਦੀ ਵੀ ਮਦਦ ਕਰ ਰਹੀਆਂ ਹਨ ਜੋ ਅਪਣੇ ਘਰ ਛੱਡਣ ਲਈ ਮਜਬੂਰ ਹੋਏ ਹਨ ਅਤੇ ਵਰਤਮਾਨ ਵਿਚ ਮਾਨਵਤਾਵਾਦੀ ਸਹਾਇਤਾ ਕੇਂਦਰਾਂ ਵਿਚ ਰਹਿ ਰਹੇ ਹਨ,ਉਨ੍ਹਾਂ ਅੱਗੇ ਕਿਹਾ ਕਿ ਦੂਜਿਆਂ ਦੇ ਜੀਵਨ ਨੂੰ ਬਿਹਤਰ ਬਣਾਉਣ ਲਈ ਤੁਹਾਡੀ ਕੁਸ਼ਲਤਾ, ਦਇਆ ਅਤੇ ਸਮਰਪਣ ਸਾਡੇ ਸਾਰਿਆਂ ਲਈ ਇਕ ਪ੍ਰੇਰਨਾ ਹੈ।