Ottawa, January 29, (Punjab Today News Ca):- ਹਾਊਸ ਆਫ ਕਾਮਨਜ਼ (House of Commons) ਦੇ ਨਵੇਂ ਸੈਸ਼ਨ ਦੀ ਸ਼ੁਰੂਆਤ ਸੋਮਵਾਰ ਤੋਂ ਹੋਣ ਜਾ ਰਹੀ ਹੈ,ਇਸ ਲਈ ਸਰਕਾਰ ਤੇ ਵਿਰੋਧੀ ਧਿਰ ਵੱਲੋਂ ਆਪਣੀਆਂ ਤਰਜੀਹਾਂ ਤੈਅ ਕਰ ਲਈਆਂ ਗਈਆਂ ਹਨ,ਇਸ ਸਮੇਂ ਸਾਰਿਆਂ ਦੇ ਮਨਾਂ ਵਿੱਚ ਮਹਿੰਗਾਈ ਦਾ ਮੁੱਦਾ ਛਾਇਆ ਹੋਇਆ ਹੈ,ਕੰਜ਼ਰਵੇਟਿਵਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਆਗੂ ਪਿਏਰ ਪੌਲੀਏਵਰ ਕੋਲ ਮੌਕਾ ਹੈ ਕਿ ਉਹ ਅਰਥਚਾਰੇ ਤੇ ਇਸ ਸਾਲ ਆਉਣ ਵਾਲੇ ਸੰਭਾਵੀ ਮੰਦਵਾੜੇ ਨਾਲ ਜੁੜੀਆਂ ਕੈਨੇਡੀਅਨਜ਼ ਦੀਆਂ ਚਿੰਤਾਵਾਂ ਨੂੰ ਇਸ ਸੈਸ਼ਨ ਦੌਰਾਨ ਉਠਾ ਸਕਣ,ਦੂਜੇ ਪਾਸੇ ਸੱਤਾਧਰੀ ਲਿਬਰਲਾਂ ਦਾ ਕਹਿਣਾ ਹੈ ਕਿ ਉਹ ਡੈਂਟਲ ਕੇਅਰ ਦੇ ਪਸਾਰ ਵਰਗੇ ਮੁੱਦਿਆਂ ਉੱਤੇ ਐਨਡੀਪੀ (NDP) ਨਾਲ ਰਲ ਕੇ ਕੰਮ ਕਰਨਾ ਜਾਰੀ ਰੱਖਣਾ ਚਾਹੁੰਦੇ ਹਨ,ਲਿਬਰਲਾਂ ਦਾ ਕਹਿਣਾ ਹੈ ਕਿ ਅਜਿਹੇ ਮੁੱਦਿਆਂ ਦਾ ਕੈਨੇਡੀਅਨਜ਼ ਉੱਤੇ ਸਿੱਧਾ ਅਸਰ ਪਵੇਗਾ।